ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਅੱਜ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਆਰ ਸੀ ਐਫ ਦੇ ਕਮਿਊਨਿਟੀ ਹਾਲ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਰੇਲ ਕੋਚ ਫੈਕਟਰੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਮੰਜੁਲ ਮਾਥੁਰ, ਜਨਰਲ ਮੈਨੇਜਰ ਆਰ.ਸੀ.ਐਫ ਵੱਲੋਂ ਦੀਵਿਆਂ ਨੂੰ ਰੁਸ਼ਨਾ ਕੇ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਸ੍ਰੀ ਅਰੁਣ ਕੁਮਾਰ ਜੈਨ, ਹੋਰ ਸੀਨੀਅਰ ਅਧਿਕਾਰੀ ਅਤੇ ਮਹਿਲਾ ਕਲਿਆਣ ਸੰਸਥਾ ਦੇ ਮੈਂਬਰ ਵੀ ਹਾਜ਼ਰ ਸਨ।
ਭਾਰਤੀ ਯੋਗਾ ਸੰਸਥਾਨ, ਰੇਲ ਕੋਚ ਫੈਕਟਰੀ ਯੂਨਿਟ ਦੇ ਯੋਗਾ ਅਚਾਰੀਆ ਸ਼੍ਰੀ ਕਰਨ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਯੋਗਾ ਕਸਰਤਾਂ ਕਰਵਾਈਆਂ ਅਤੇ ਯੋਗ ਦੇ ਲਾਭਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਮੰਚ ‘ਤੇ ਬਿਰਾਜਮਾਨ ਉਮਾ ਸ਼ੰਕਰ ਅਤੇ ਅਲਕਾ ਮੇਹਤਾਨੀ ਨੇ ਹਾਜ਼ਰ ਯੋਗਾ ਪ੍ਰੇਮੀਆਂ ਨੂੰ ਯੋਗ ਆਸਣ ਕਰਵਾਏ | ਸ਼੍ਰੀ ਕਰਨ ਸਿੰਘ ਨੇ ਯੋਗ ਦੇ ਫਾਇਦਿਆਂ ਬਾਰੇ ਦੱਸਿਆ ਕਿ ਯੋਗਾ ਸਰੀਰਕ ਅਤੇ ਮਾਨਸਿਕ ਤੌਰ ‘ਤੇ ਲਾਭ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਯੋਗ ਅਚਾਰੀਆ ਸ਼੍ਰੀ ਜਗੀਰ ਸਿੰਘ ਨੇ ਪ੍ਰਾਣਾਯਾਮ ਅਤੇ ਧਿਆਨ ਦੇ ਅਭਿਆਸ ਕਰਵਾਏ ਅਤੇ ਇਨ੍ਹਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ। ਇਨ੍ਹਾਂ ਵਿੱਚ ਹਾਸੇ ਦੀ ਕਿਰਿਆ, ਅਨੁਲੋਮ ਵਿਲੋਮ, ਕਪਾਲ ਭਾਟੀ ਆਦਿ ਪ੍ਰਮੁੱਖ ਸਨ।
ਮੁੱਖ ਪ੍ਰੋਗਰਾਮ ਤੋਂ ਇਲਾਵਾ ਤਕਨੀਕੀ ਸਿਖਲਾਈ ਕੇਂਦਰ ਦੇ ਸਟਾਫ ਅਤੇ ਸਿਖਿਆਰਥੀਆਂ, ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਅਤੇ ਹੋਰ ਕਰਮਚਾਰੀਆਂ ਨੇ ਵੀ ਆਪਣੇ ਕੰਮ ਵਾਲੀਆਂ ਥਾਵਾਂ ‘ਤੇ ਯੋਗਾ ਕਸਰਤਾਂ ਕੀਤੀਆਂ।ਅੱਜ ਦੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਆਰ ਸੀ ਐਫ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵਿਸ਼ੇਸ਼ ਯੋਗਦਾਨ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly