ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਪਵਨ ਟੀਨੂ : ਆਗੂ
ਫਿਲੌਰ, ਅੱਪਰਾ ਜੱਸੀ-ਵਿਧਾਨ ਸਭਾ ਹਲਕਾ ਫਿਲੌਰ ਦੇ ਆਮ ਆਦਮੀ ਪਾਰਟੀ ਦੇ ਸੀਨਅਰ ਤੇ ਸਰਗਰਮ ਆਗੂ ਰਜਿਦਰ ਸੰਧੂ ਵਲੋਂ ਆਪਣੇ ਦਫਤਰ ਵਿਖੇ ਇਲਾਕੇ ਦੇ ਟਕਸਾਲੀ ਨਿਰੋਲ ਅਤੇ ਪੁਰਾਣੇ ਸਾਥੀਆਂ ਨਾਲ ਸਾਂਝੇ ਤੌਰ ਤੇ ਇੱਕ ਭਰਵੀਂ ਮੀਟਿੰਗ ਆਉਣ ਵਾਲੀਆ ਚੋਣਾਂ ਸਬੰਧੀ ਕੀਤੀ ਗਈ।ਜਿਸ ਵਿੱਚ ਵਿਧਾਂਨ ਸਭਾ ਹਲਕਾ ਫਿਲੌਰ ਦੇ ਵੱਖ-ਵੱਖ ਪਿਡਾਂ ਦੇ ਆਪ ਪਾਰਟੀ ਦੇ ਆਗੂਆ ਸਮੇਤ ਦਰਜਨ ਦੇ ਕਰੀਬ ਪਿੰਡਾਂ ਦੇ ਸਰਪੰਚਾਂ, ਪੰਚਾਂ ਤੋਂ ਇਲਾਵਾ ਬਲਾਕ ਸਮਤੀ ਮੈਂਬਰਾਂ, ਲੰਬੜਦਾਰਾਂ ਤੇ ਹੋਰ ਅਹੁਦਿਆ ਤੇ ਕੰਮ ਕਰਨ ਵਾਲਿਆ ਨੇ ਭਾਗ ਲਿਆ।ਮੀਟੰਗ ਨੂੰ ਸੰਬੋਧਨ ਕਰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਰੌਸ਼ਨ ਲਾਲ ਰੌਸ਼ੀ, ਤਰਲੋਕ ਸਿੰਘ ਵਿਰਕ, ਕਮਲ ਕਟਾਨੀਆ, ਰਣਵੀਰ ਕੰਦੌਲਾ, ਰਾਹੁਲ ਪੁੰਜ ਗੁਰਾਇਆ, ਸਤਨਾਮ ਸਿੰਘ ਰੁੜਕੀ, ਜੋਗਾ ਸਿੰਘ ਪਾਸਲਾ, ਰਜਿੰਦਰ ਟਾਡਾਂ ਦੁਸਾਝ ਕਲਾਂ, ਸੁੱਖਾ ਕੋਟ ਗਰੇਵਾਲ, ਹਰਚਰਨ ਲਸਾੜਾ ਅਤੇ ਧਰਮਿੰਦਰ ਨਗਰ ਨੇ ਕਿਹਾ ਕਿ ਉਹ ਆਪਣੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ ਜਿਸ ਲਈ ਉਹਨਾਂ ਵਲੋਂ ਫਿਲੌਰ ਹਲਕੇ ਅੰਦਰ ਸਰਗਰਮੀਆ ਤੇਜ ਕਰਦੇ ਹੋਏ ਰਣਨੀਤੀ ਤਿਆਰ ਕੀਤੀ ਗਈ। ਜਿਸ ਤਹਿਤ ਉਹ 11 ਮੈਂਬਰੀ ਕਮੇਟੀਆ ਦਾ ਗਠਨ ਕਰਕੇ ਵੱਖ ਵੱਖ ਬਲਾਕਾਂ ਅੰਦਰ ਪ੍ਰਚਾਰ ਮੁਹਿਮ ਤੇਜ ਕਰਨਗੇ।ਇਸ ਮੌਕੇ ਮਨੋਹਰ ਸਿੰਘ ਲਸਾੜਾ, ਸਾਬਕਾ ਬਲਾਕ ਸੰਮਤੀ ਮੈਂਬਰ ਅਮਰੀਕ ਸਿੰਘ ਥਲਾ, ਪ੍ਰੇਮ ਲਾਲ ਲੰਬੜਦਾਰ, ਮਦਨ ਲਾਲ, ਬੂਟਾ ਪੰਚ ਮੁਠੱਡਾ ਲਕਾਂ, ਹੁਸਨ ਲਾਲ, ਧਰਮ ਪਾਲ, ਬਿੱਟਾ ਕੁਤਬੇਵਾਲ, ਜੀਤਾ ਛੋਕਰ, ਕੁਲਦੀਪ ਲੰਬੜਦਾਰ ਮੋਰੋਂ, ਮੁਲਖ ਰਾਜ, ਬਲਵੀਰ ਸਿੰਘ, ਦੀਪਾ ਥਲਾ, ਤਜਿੰਦਰ ਸਿੰਘ ਬੇਦੀ, ਜਸਪਤਾਲ ਜੱਸੀ ਮੁੱਠਡਾ ਕਲਾ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਅਗਰੇਜ ਸਿੰਘ ਅੱਟਾ, ਮਨਜੀਤ ਦੁਸਾਂਝ ਖੁਰਦ, ਢਿਲੋਂ ਮੰਡੀ, ਤੇਜਪਾਲ ਸਿੰਘ, ਡਾ.ਮਨਜੀਤ ਜੀਤੀ, ਸਰਪੰਚ ਸੋਮ ਲਾਲ ਅਨੀਹਰ, ਸਾਬਕਾ ਸਰਪੰਚ ਕੁਲਦੀਪ ਸਿੰਘ ਸਗਰੁੰਦੀ, ਬਹਾਦਰ ਕੇਲੈ, ਹਰਜਿੰਦਰ ਕੌਰ ਰੁੜਕਾ ਖੁਰਦ ਅਤੇ ਹੋਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly