ਟਰੈਕ (ਸਾਡੇ ਦੋ ਹੀ ਪੈਗੰਬਰ ਆ) ਦੀ ਰਿਕਾਰਡਿੰਗ ਮੁਕੰਮਲ
(ਸਮਾਜ ਵੀਕਲੀ)- ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਡਾ.ਬੀ. ਆਰ ਅੰਬੇਡਕਰ ਸਾਹਿਬ ਜੀ ਦੀ ਮਹਿਮਾਂ ਦਾ ਗੁਣਗਾਣ ਕਰਦੇ ਨਵੇਂ ਗੀਤ (ਸਾਡੇ ਦੋ ਹੀ ਪੈਗੰਬਰ ਆ) ਦੀ ਰਿਕਾਰਡਿੰਗ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ, ਹਰਮੀਤ ਕੌਰ ਦੀਆਂ ਅਵਾਜ਼ਾਂ ‘ਚ ਮਿਊਜ਼ਿਕ ਡਾਇਰੈਕਟਰ ਪ੍ਰੀਤ ਬਲਿਹਾਰ ਜੀ ਵਲੋਂ ਬੀ ਸ਼ਾਈਨ ਸਟੂਡੀਓ ਫਗਵਾੜਾ ਵਿਖੇ ਮੁਕੰਮਲ ਕੀਤੀ ਗਈ. ਇਸ ਟਰੈਕ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਵਲੋਂ ਕਲਮ ਬੰਦ ਕੀਤਾ ਗਿਆ ਹੈ ਅਤੇ ਇਸ ਨੂੰ ਕੰਪੋਜ਼ ਰਣਵੀਰ ਬੇਰਾਜ ਚੱਕ ਰਾਮੂੰ ਵਲੋਂ ਕੀਤਾ ਗਿਆ, ਜਿਸ ਨੂੰ ਬਹੁਤ ਜਲਦ ਕਿਸੇ ਪ੍ਰਸਿੱਧ ਕੰਪਨੀ ਵਲੋਂ ਪੇਸ਼ ਕੀਤਾ ਜਾਵੇਗਾ ਅਤੇ ਇਸ ਦੀ ਵੀਡੀਓ ਬਹੁਤ ਜਲਦ ਸ਼ੂਟ ਕੀਤੀ ਜਾਵੇਗੀ, ਇਸ ਲਈ ਸਹਿਯੋਗ ਦੇਸ ਰਾਜ ਬੰਗਾ, ਇੰਜੀ: ਨਰਿੰਦਰ ਬੰਗਾ ਦੂਰਦਰਸ਼ਨ ਕੇਦਰ ਜਲੰਧਰ, ਪ੍ਰਵੀਨ ਬੰਗਾ, ਹਰਜਿੰਦਰ ਗੁਰੂ, ਦਾਰਾ ਸਿੰਘ ਮੱਲ ਕਲੇਰਾਂ, ਵਿਜੈ ਕੁਮਾਰ ਮੰਗੂਵਾਲ, ਸਟੀਫ਼ਨ ਮੱਲ, ਮਗਤ ਮੰਗਾ, ਸੰਘਾ ਡੰਡੇਵਾਲ, ਸੰਜੀਵ ਬਾਠਾਂ ਵਾਲਾ, ਹਰਦੀਪ ਰਾਣਾ ਰਹਿਪਾ, ਸੰਤੋਖ ਜੰਡਿਆਲਾ ਦਾ ਹੈ