HOME ਨੇਤਰਹੀਣ ਪਰਬਤ ਅਰੋਹੀ ਲਈ ਟੋਰਾਂਟੋ ਯੂਨੀਵਰਸਿਟੀ ਨੇ ਤਿਆਰ ਕੀਤੀ ਖਾਸ ਤਕਨੀਕ ਵਾਲੀ...

ਨੇਤਰਹੀਣ ਪਰਬਤ ਅਰੋਹੀ ਲਈ ਟੋਰਾਂਟੋ ਯੂਨੀਵਰਸਿਟੀ ਨੇ ਤਿਆਰ ਕੀਤੀ ਖਾਸ ਤਕਨੀਕ ਵਾਲੀ ਜੈਕੇਟ

ਕੈਪਸ਼ਨ:ਕਰੋਲੀਨਾ ਪਾਕੇਨਾਈਤੇ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਮਾਊਂਟ ਐਵਰੈਸਟ ਸਰ ਕਰਨ ਦੀ ਤਿਆਰੀ ਕਰ ਰਹੀ ਨੇਤਰਹੀਣ ਅਤੇ ਸੁਣਨ ਸ਼ਕਤੀ ਤੋਂ ਅਸਮਰਥ ਹਿਮਤੀ ਪਰਬਤ ਅਰੋਹੀ ਕਰੋਲਿਨਾ ਪਾਕੇਨਾਇਤੇ ਦੀ ਮਦਦ ਲਈ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਨਾਲ ਲੈਸ ਇੱਕ ਖ਼ਾਸ ਜੈਕੇਟ ਤਿਆਰ ਕੀਤੀ ਗਈ ਹੈ। ਇਹ ਜੈਕੇਟ ਪਹਾੜ ਚੜ੍ਹਾਈ ਦੌਰਾਨ ਉਸ ਨੂੰ ਰਸਤੇ ਅਤੇ ਦਿਸ਼ਾ ਸੰਬੰਧੀ ਸੰਕੇਤ ਦੇਣ ਵਿੱਚ ਮਦਦ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਲਿਥੁਆਨੀਆ ਦੇਸ਼ ਨਾਲ ਸੰਬੰਧਿਤ ਕਰੋਲਿਨਾ ਪਾਕੇਨਾਇਤੇ ਜਨਮ ਤੋਂ ਸੁਣ ਨਹੀਂ ਸਕਦੀ, ਜਦਕਿ ਬਾਅਦ ਵਿੱਚ ਉਸਦੀ ਨਜ਼ਰ ਵੀ ਕਾਫ਼ੀ ਘੱਟ ਹੋ ਗਈ। ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਉਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਚੜ੍ਹਨ ਦਾ ਸੁਪਨਾ ਪੂਰਾ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਟੋਰਾਂਟੋ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਤਿਆਰ ਕੀਤੀ ਗਈ ਇਹ ਵਿਸ਼ੇਸ਼ ਜੈਕੇਟ ਸਰੀਰ ‘ਤੇ ਕੰਪਨ ਰਾਹੀਂ ਸੰਕੇਤ ਦੇਵੇਗੀ। ਇਸ ਰਾਹੀਂ ਪਰਬਤ ਅਰੋਹੀ ਨੂੰ ਅੱਗੇ ਵਧਣ, ਰੁਕਣ, ਖੱਬੇ ਜਾਂ ਸੱਜੇ ਮੁੜਨ ਵਰਗੇ ਸੰਕੇਤ ਮਹਿਸੂਸ ਹੋਣਗੇ। ਐਵਰੈਸਟ ਵਰਗੀ ਮੁਸ਼ਕਲ ਚੜ੍ਹਾਈ ਦੌਰਾਨ ਇਹ ਤਕਨੀਕ ਉਸ ਲਈ ਕਾਫ਼ੀ ਸਹਾਇਕ ਸਾਬਤ ਹੋ ਸਕਦੀ ਹੈ। ਕਰੋਲਿਨਾ ਪਹਿਲਾਂ ਵੀ ਐਵਰੈਸਟ ਬੇਸ ਕੈਂਪ ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਉਹ ਚੋਟੀ ਤੱਕ ਪਹੁੰਚਣ ਲਈ ਤਿਆਰੀ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸਦੀ ਇਹ ਮੁਹਿੰਮ ਦੁਨੀਆ ਭਰ ਦੇ ਦਿਵਿਆਂਗ ਲੋਕਾਂ ਲਈ ਪ੍ਰੇਰਣਾ ਬਣ ਸਕਦੀ ਹੈ। ਜੇਕਰ ਉਹ ਇਸ ਮੁਹਿੰਮ ਵਿੱਚ ਕਾਮਯਾਬ ਰਹਿੰਦੀ ਹੈ ਤਾਂ ਉਹ ਮਾਊਂਟ ਐਵਰੈਸਟ ਸਰ ਕਰਨ ਵਾਲੀ ਦੁਨੀਆ ਦੀ ਪਹਿਲੀ ਨੇਤਰਹੀਣ ਅਤੇ ਬਹਿਰੀ ਮਹਿਲਾ ਬਣ ਸਕਦੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article21ਵੀਂ ਸਦੀ ਦਾ ਸਮਰੱਥ ਗਵੱਈਆ:-ਸਿੱਧੂ ਮੂਸੇ ਵਾਲਾ
Next articleSEVA Trust UK crowned ‘Non-Profit Organisation of the Year 2026’ for their exceptional community support work in England and India