HOME ਟੋਪਾਨ  ਕੰਪਨੀ ਰੈਲ ਮਾਜਰਾ ਨੇ ਪਿੰਡ ਵਿੱਚ ਸਟਰੀਟ ਲਾਈਟਾਂ ਲਗਵਾਈਆਂ 

ਟੋਪਾਨ  ਕੰਪਨੀ ਰੈਲ ਮਾਜਰਾ ਨੇ ਪਿੰਡ ਵਿੱਚ ਸਟਰੀਟ ਲਾਈਟਾਂ ਲਗਵਾਈਆਂ 

3
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਰੈਲ ਮਾਜਰਾ ਵਿੱਚ ਟੋਪਾਨ ਸਪੈਸੈਲਿਟੀ ਲਿਮਟਿਡ ਕੰਪਨੀ ਵਲੋਂ ਪਿੰਡ ਰੈਲ ਵਿੱਚ 50 ਸਟਰੀਟ ਲਾਈਟਾਂ ਲਗਵਾਈਆਂ ਹਨ। ਕੰਪਨੀ ਦੇ ਐੱਚ ਆਰ ਮੈਨੇਜਰ ਅੰਕੁਸ਼ ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਰੈਲ ਦੀ ਪੰਚਾਇਤ ਦੁਆਰਾ ਮੰਗ ਕੀਤੀ ਗਈ ਸੀ ਕਿ ਪਿੰਡ ਵਿੱਚ ਸਟਰੀਟ ਲਾਈਟਾਂ ਦੀ ਲੋੜ ਹੈ। ਸਾਡੀ ਕੰਪਨੀ ਨੇ ਫੈਸਲਾ ਕੀਤਾ ਕਿ ਇਹ ਲਾਈਟਾਂ ਲਗਵਾਈਆਂ ਜਾਣ ਕਿਉਂਕਿ ਸਾਡੀ ਕੰਪਨੀ ਦੇ ਕਰਮਚਾਰੀ ਵੀ ਇਨ੍ਹਾਂ ਪਿੰਡਾਂ ਵਿੱਚੋਂ ਰਾਤ ਸਮੇਂ ਸ਼ਿਫਟਾਂ ਵਿੱਚ ਡਿਊਟੀ ਕਰਨ ਆਉਂਦੇ ਹਨ। ਉਨ੍ਹਾਂ ਕਿਹਾ ਕੰਪਨੀ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਰਹੇਗੀ। ਇਸ ਮੌਕੇ ਪ੍ਰਦੀਪ ਕੁਮਾਰ, ਤਰੁਣ ਵਿੱਜ, ਰਜਨੀਸ਼ ਆਂਗਰਾ, ਸਰਪੰਚ ਅਨੀਤਾ, ਸਮਾਜਸੇਵੀ ਸੱਤਪਾਲ ਸੰਧੂ,ਪੰਚ ਦਰਸ਼ਨ ਲਾਲ, ਸੁਖਵਿੰਦਰ ਰਾਣਾ,ਵਿਜੇ ਰਾਣਾ,ਪੰਚ ਬਹਾਦਰ ਖਾਨ,ਬਾਬੂ ਮਲਕੀਅਤ ਚੰਦ,ਨੇਤਰ ਕੁਮਾਰ,ਪੰਚ ਦਲੀਪ ਘਈ ਅਤੇ ਪਿੰਡ ਵਾਸੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ’ਚ ਸ਼ਾਮ 7 ਵਜੇ ਤੋਂ ਸਵੇਰੇ 7ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ਤੇ ਪਾਬੰਦੀ : ਜਿਲਾ ਮੈਜਿਸਟਰੇਟ
Next articleਫਰਾਂਸ ਨਾਲ ਪ੍ਰਵਾਸੀ ਸਮਝੌਤੇ ‘ਤੇ £1.4 ਬਿਲੀਅਨ ਖਰਚ ਦੀ ਚਿੰਤਾ, ਭੁਗਤਾਨ ਰੋਕਣ ਦੀ ਮੰਗ ਤੇਜ਼