ਟੂਲ ਪਲਾਜ਼ਾ ਨੇੜਿਓ ਇੱਕੋ ਰਾਤ ਵਿਚ ਤਿੰਨ ਟਰਾਂਸਫਾਰਮਰਾਂ ਨੂੰ ਚੋਰਾਂ ਨੇ ਹੱਥ ਫੇਰਿਆ

ਮਹਿਤਪੁਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ)– ਮਹਿਤਪੁਰ ਏਰੀਏ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਸਾਰੀ ਰਾਤ ਚਲਨ ਵਾਲੇ ਟੂਲ ਪਲਾਜ਼ਾ ਰਾਏਪੁਰ ਗੁਜਰਾਂ ਦੇ ਨੇੜਿਓਂ ਕਿਸਾਨਾਂ ਦੀਆਂ ਪੈਲੀਆਂ ਵਿੱਚੋਂ ਤਿੰਨ ਟਰਾਂਸਫਾਰਮ ਚੋਰੀ ਕਰਕੇ ਲੈ ਗਏ। ਕਿਸਾਨ ਸ਼ਮਸ਼ੇਰ ਸਿੰਘ ਦੀ ਪੈਲੀ ਵਿੱਚੋਂ 10 ਕਿਲੋਵਾਟ ਦਾ ਟਰਾਂਸਫਾਰਮ, ਅਤੇ ਉਸ ਦੇ ਗੁਆਂਡੀ  ਕਿਸਾਨ ਵਜ਼ੀਰ ਸਿੰਘ ਅਤੇ ਅਮਰਜੀਤ ਸਿੰਘ ਦੀ ਪੈਲੀ ਵਿੱਚੋਂ ਵੀ ਟਰਾਂਸਫਾਰਮ ਚੋਰੀ ਕਰਕੇ ਲੈ ਗਏ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਆਗੂ ਰਜਿੰਦਰ ਸਿੰਘ ਮੰਡ, ਤਹਿਸੀਲ ਪ੍ਰਧਾਨ ਸਾਬਕਾ ਸਰਪੰਚ ਬਚਨ ਸਿੰਘ ਅਤੇ ਸਕੱਤਰ ਰਤਨ ਸਿੰਘ ਨੇ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇੱਕੋ ਰਾਤ ਵਿੱਚ ਆਂਢ ਗੁਆਂਡ ਪੈਂਦੇ ਤਿੰਨ ਬਿਜਲੀ ਦੇ ਟਰਾਂਸਫਾਰਮਾਂ ਤੇ ਚੋਰ ਹੱਥ ਫੇਰ ਗਏ। ਜਦ ਕਿ ਸਾਰੀ ਰਾਤ ਟੂਲ ਪਲਾਜ਼ਾ ਤੇ ਆਵਾਜਾਈ ਰਹਿੰਦੀ ਹੈ। ਪਹਿਲਾਂ ਟੂਲ ਪਲਾਜ਼ਾ ਉੱਤੇ ਪੁਲਿਸ ਨਾਕਾ ਰਹਿੰਦਾ ਹੈ ਪਰ ਪਿਛਲੇ ਇੱਕ ਸਾਲ ਤੋਂ ਹਟਾ ਲਿਆ ਗਿਆ ਹੈ। ਯੂਨੀਅਨ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਆਏ ਦਿਨ ਕਿਸਾਨਾਂ ਦੀਆਂ ਪੈਲੀਆਂ ਚੋਂ ਹੋ ਰਹੀ ਟਰਾਂਸਫਾਰਮ  ਦੀ ਚੋਰੀ ਕਿਸਾਨਾਂ ਲਈ ਵੱਡਾ ਸੰਕਟ ਪੈਦਾ ਕਰਦੀ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਫੌਰੀ ਨੱਥ ਪਾਈ ਜਾਵੇ। ਬਾਰ-ਬਾਰ ਹੋ ਰਹੀਆਂ ਟ੍ਰਾਂਸਫਰਾਂ ਦੀ ਚੋਰੀਆਂ ਨਾਲ ਜਿੱਥੇ ਸਚਾਈ ਲਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਉੱਥੇ ਕਿਸਾਨਾਂ ਨੂੰ ਟਰਾਂਸਫਾਰਮ ਲੈਣ ਲਈ ਖੱਜਲ ਖਰਾਬ ਹੋਣਾ ਪੈਂਦਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਨੂੰ ਬਜਿੱਦ ਹੋਣ ਦੀ ਬਜਾਏ ਮੰਨੀਆਂ ਹੋਈਆਂ ਕਿਸਾਨੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ–ਜਮਹੂਰੀ ਅਧਿਕਾਰ ਸਭਾ
Next articleਪੀ .ਟੀ .ਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਵਿੱਚ ਬੇਚੈਨੀ ਪੈਦਾ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ- ਈ ਟੀ ਟੀ ਯੂਨੀਅਨ