ਟਮਾਟਰ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਤੜਕੇ ਤੜਕੇ ਸਿਆਪਾ ਪੈ ਗਿਆ
ਘਰੇ ਪੁਲਸ ਦਾ ਛਾਪਾ ਪੈ ਗਿਆ

ਮੈਨੂੰ ਗੱਲ ਦੀ ਸਮਝ ਨਾ ਆਈ
ਨਾਲ਼ ਸੀ ਈਡੀ, ਸੀਬੀ ਆਈ

ਆਖਣ ” ਸਾਨੂੰ ਫੋਨ ਏ ਆਇਆ
ਤੂੰ ਟਮਾਟਰ ਦਾ ਤੜਕਾ ਲਾਇਆ ”

ਐਨੇ   ਪੈਸੇ   ਦਸ   ਕਿਥੋਂ  ਆਏ
ਜਿਸ ਨਾਲ਼ ਤੂੰ ਟਮਾਟਰ ਲਿਆਏ

ਚਿੱਟਾ  ਵੇਚਦਾਂ  ਜਾਂ  ਕੇ  ਕਾਲ਼ਾ
ਕਰਦੈਂ  ਦਸ  ਕੀ  ਘਾਲਾਮਲਾ

ਜਾਂ ਦਾਊਦ ਨਾਲ਼ ਜੁੜੀਆਂ ਤਾਰਾਂ
ਕੀ ਨੇ ਚਲਦੀਆਂ ਨੇ ਬੱਸਾਂ ਕਾਰਾਂ

ਕੀ income ਦਾ source ਤੇਰਾ
ਜਿਹੜਾ ਕੱਢਿਆ ਐਡਾ ਜੇਰਾ

ਥੱਪੜ ਕੰਨ ਤੇ ਧਰਿਆ ਮੇਰੇ
ਡਿੱਗਿਆ ਢੱਲੇ ਖਾਕੇ ਗੇੜੇ

ਐਨੇ ਅੱਖ ਖੁੱਲ ਗਈ ਮੇਰੀ
ਸ਼ੁਕਰ ਆ ਰੱਬਾ ਹੋਈ ਨਾ ਦੇਰੀ

ਨਹੀਂ ਤਾਂ ਫੜਕੇ ਲੈ ਜਾਣਾ ਸੀ
ਨਵਾਂ ਸਿਆਪਾ ਪੈ ਜਾਣਾ ਸੀ

ਦੇਖੋ ਕਿਵੇਂ ਸਟੋਰਾਂ ਵਾਲ਼ੇ
ਕਰਨ ਕਿਸਾਨ ਨਾਲ਼ ਘਾਲੇਮਾਲੇ

ਫਸਲ ਜਦੋਂ ਵੀ ਮੰਡੀ ਆਉਂਦੀ
ਕੌਡੀ ਨਾ ਕੋਈ ਕੀਮਤ ਪਾਉਂਦੀ

ਅੰਨਦਾਤੇ ਦੀ ਲੁੱਟ ਕਮਾਈ
ਕਰ ਜਾਂਦੇ ਨੇ ਆਪ ਕਮਾਈ

ਤਾਂਹੀ ਖੇਤੀਂ ਟੰਗੀਆਂ ਲਾਸ਼ਾ
ਪੱਲੇ ਕਰਜੇ ਜਾਂ ਸਲਫਾਸਾਂ

ਦੇਸ਼ ਮੇਰੇ ਦੇ ਪਹਿਰੇਦਾਰੋ
ਕੁਝ ਤਾਂ ਹੱਥ ਸ਼ਰਮ ਨੂੰ ਮਾਰੋ

ਹੁੰਦੀ ਕਿਰਤ ਦੀ ਲੁੱਟ ਘਟਾਓ
ਅੰਨਦਾਤੇ ਦੀ ਜਾਨ ਬਚਾਓ
ਅੰਨਦਾਤੇ ਦੀ ਜਾਨ ਬਚਾਓ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਨੇਰੇ ਵਿੱਚ ਭਵਿੱਖ
Next articleਦਲਿਤਾਂ ‘ਤੇ ਇਹ ਤਸ਼ੱਦਦ ਕਦੋਂ ਤੱਕ?