ਭਾਰੀ ਮੀਂਹ ਦੇ ਵਿੱਚ ਵੀ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਫਤਿਹਗੜ੍ਹ ਸਾਹਿਬ ਪੁੱਜੀਆਂ

ਫ਼ਤਹਿਗੜ੍ਹ ਸਾਹਿਬ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹਰ ਸਾਲ ਹੀ ਦਸੰਬਰ ਦੇ ਅਖੀਰਲੇ ਦਿਨਾਂ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ। 25 ਦਸੰਬਰ ਤੋਂ ਸ਼ੁਰੂ ਹੋਏ ਅਖੰਡ ਪਾਠ ਦੇ ਭੋਗ 27 ਦਸੰਬਰ ਨੂੰ ਪਏ ਤੇ ਇਸ ਦਿਨ ਹੀ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਨਗਰ ਕੀਰਤਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਜੋਤੀ ਸਰੂਪ ਤੱਕ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਇਸ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ। ਅੱਜ ਨਗਰ ਕੀਰਤਨ ਨੌ ਕੁ ਵਜੇ ਦੇ ਦਰਮਿਆਨ ਸ਼ੁਰੂ ਹੋਇਆ ਤੇ ਅਚਾਨਕ ਹੀ ਉਸ ਵੇਲੇ ਮੌਸਮ ਦਾ ਮਿਜ਼ਾਜ ਬਦਲ ਗਿਆ। ਇਕਦਮ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ, ਇੱਕਦਮ ਆਏ ਮੀਂਹ ਨੇ ਸਾਰੇ ਧਾਰਮਿਕ ਪ੍ਰੋਗਰਾਮਾਂ ਵਿੱਚ ਵਿਘਨ ਪਾ ਦਿੱਤਾ। ਪੰਜਾਬ ਤੋਂ ਇਲਾਵਾ ਦੂਰ ਦੁਰਾਡੇ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਇਸ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸੰਗਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਈ ਦਿਨ ਪਹਿਲਾਂ ਪੁੱਜਣਾ ਸ਼ੁਰੂ ਹੋ ਜਾਂਦੀ ਹੈ। ਫਤਿਹਗੜ੍ਹ ਸਾਹਿਬ ਨੂੰ ਆਉਣ ਜਾਣ ਵਾਲੇ ਰਸਤਿਆਂ ਦੇ ਵਿੱਚ ਪਿੰਡਾਂ ਵਾਲਿਆਂ ਵੱਲੋਂ ਲੰਗਰਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਅੱਜ 27 ਤਰੀਕ ਦੇ ਵਾਲੇ ਦਿਨ ਹੋਣ ਕਾਰਨ ਸੰਗਤ ਵੱਡੀ ਗਿਣਤੀ ਵਿੱਚ ਪੁੱਜੀ। ਬੇਸ਼ੱਕ ਨਗਰ ਕੀਰਤਨ ਮੌਕੇ ਮੀਹ ਆ ਗਿਆ ਪਰ ਸੰਗਤ ਮੀਹ ਤੇ ਠੰਡ ਦੀ ਪਰਵਾਹ ਕੀਤੇ ਬਿਨਾਂ ਹੀ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਈ ਉਸ ਤੋਂ ਬਾਅਦ ਸਾਰੀ ਦਿਹਾੜੀ ਰੁਕ ਰੁਕ ਕੇ ਮੀਹੂ ਪੈਂਦਾ ਰਿਹਾ ਜਿਸ ਨਾਲ ਚਲ ਰਹੇ ਲੰਗਰਾਂ ਵਾਲੇ ਥਾਵਾਂ ਉੱਪਰ ਵੀ ਪਾਣੀ ਭਰ ਗਿਆ ਤੇ ਜੋ ਦੁਕਾਨਾਂ ਆਦਿ ਲੱਗੀਆਂ ਸਨ ਉੱਪਰ ਵੀ ਮੀਂਹ ਵਰਸਣ ਕਾਰਨ ਸਭ ਕੁਝ ਉਥਲ ਪੁੱਥਲ ਹੋ ਗਿਆ ਪਰ ਫਿਰ ਵੀ ਸੰਗਤ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਨਤਮਸਤਕ ਹੁੰਦੀ ਹੋਈ ਦਰਸ਼ਨ ਦੀਦਾਰੇ ਕਰਦੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
ttps://play.google.com/store/apps/details?id=in.yourhost.samajweekly
Previous articleਸਿੰਘ ਤੇ ਕੌਰ
Next articleਵਾਜਾ ਵਾਲਿਆ