ਅੱਜ ਕੱਲ੍ਹ ਦੇ ਨੌਜਵਾਨ ਬਾਬੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਬਖਸ਼ ਰਹੇ ਹੋਰ ਕਿਹਨੂੰ ਬਖਸ਼ਣਗੇ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ)  ਧਾਰਮਿਕ ਤੌਰ ਉੱਤੇ ਜਦੋਂ ਅਸੀਂ ਬਾਬਾ ਸ਼ਬਦ ਦਾ ਨਾਮ ਲੈਂਦੇ ਹਾਂ ਤਾਂ ਅੱਖਾਂ ਅੱਗੇ ਬਾਬੇ ਨਾਨਕ ਜਿਹੀ ਦਇਆ ਦ੍ਰਿਸ਼ਟੀ ਵਾਲਾ ਬਾਬਾ ਆਤਮਿਕ ਤੌਰ ਉਤੇ ਸਭ ਦੇ ਸਾਹਮਣੇ ਆ ਖੜਦਾ ਹੈ। ਇਤਿਹਾਸਕ ਪੱਖ ਤੋਂ ਨਜ਼ਰ ਮਾਰੀਏ ਤਾਂ ਹਰ ਧਰਮ ਦੇ ਨਾਲ ਉਸ ਧਰਮ ਦੀ ਮੱਤ ਅਨੁਸਾਰ ਪੁਜਾਰੀ ਪਰੋਹਤ ਬਾਬੇ ਗੁਰੂ ਆਦਿ ਪੈਦਾ ਹੋਏ ਹਨ ਪੁਰਾਤਨ ਸਮੇਂ ਤੋਂ ਅਜਿਹੀਆਂ ਰੂਹਾਂ ਪੈਦਾ ਹੋਈਆਂ ਜਿਨਾਂ ਨੇ ਮਨੁੱਖਤਾ ਦੀ ਲੁਕਾਈ ਵੱਲ ਪਹਿਰਾ ਦਿੰਦਿਆਂ ਹੋਇਆ ਬਾਬਾ ਸ਼ਬਦ ਦੀ ਮਹੱਤਤਾ ਨੂੰ ਸਮੁੱਚੀ ਦੁਨੀਆਂ ਵਿੱਚ ਹੀ ਪ੍ਰਗਟ ਕੀਤਾ। ਬਾਬਾ ਭਾਵ ਬੀਬਾ ਜੋ ਗੁਰੂ ਨੂੰ ਮੰਨਣ ਵਾਲਾ ਚੰਗੇ ਰਸਤੇ ਤੁਰਨ ਵਾਲਾ ਸਮਾਜਿਕ ਬੁਰਾਈਆਂ ਕੁਤਾਹੀਆਂ ਤੋਂ ਦੂਰ ਰਹਿਣ ਵਾਲਾ, ਅਸੀਂ ਆਪਣੇ ਆਲੇ ਦੁਆਲੇ ਅਜਿਹੇ ਬੱਚਿਆਂ ਨੂੰ ਅਸੀਂ ਅਕਸਰ ਹੀ ਬੀਬਾ ਬੱਚਾ ਆਖਦੇ ਹਾਂ।
  ਉਝ ਤਾਂ ਸਾਰੇ ਧਰਮਾਂ ਵਿੱਚ ਹੀ ਅਜਿਹੇ ਪਾਖੰਡ ਸ਼ੁਰੂ ਹੋ ਚੁੱਕੇ ਹਨ ਜਿਸ ਰਾਹੀਂ ਧਾਰਮਿਕ ਤੌਰ ਉੱਤੇ ਲੋਕਾਂ ਦੀ ਸ਼ਰਧਾ ਦਾ ਨਜਾਇਜ਼ ਲਾਹਾ ਲੈਂਦੇ ਹੋਏ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਮਗਰ ਲਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸਿੱਖ ਧਰਮ ਵਿੱਚ ਬਾਬਾ ਵਾਦ ਦੇ ਚੰਗੇ ਸੰਕਲਪ ਨੂੰ ਦੇਖਦਿਆਂ ਹੋਇਆਂ ਧਾਰਮਿਕ ਰਾਜਨੀਤਿਕ ਤੌਰ ਉੱਤੇ ਅਨੇਕਾਂ ਬਾਬੇ ਪੈਦਾ ਓਏ ਸਨ ਜੋ ਬਾਬਾ ਵਾਦ ਦੇ ਧਾਰਮਿਕ ਪੱਖ ਨੂੰ ਧਾਰਮਿਕ ਰੂਪ ਵਿੱਚ ਸਾਹਮਣੇ ਲੈ ਕੇ ਆਉਂਦੇ ਸਨ ਤੇ ਦੇਖਣ ਪਾਖਣ ਤੋਂ ਵੀ ਬਾਬੇ ਲੱਗਦੇ ਸਨ ਪਰ ਹੌਲੀ ਹੌਲੀ ਸਿੱਖ ਧਰਮ ਦੇ ਵਿੱਚ ਨਵੀਂ ਉਮਰ ਦੇ ਪ੍ਰਚਾਰਕ ਬਾਬੇ ਬਣ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਛੋਟੀ ਉਮਰ 20 25 ਸਾਲ ਤੱਕ ਦੇ ਇਹਨਾਂ ਪ੍ਰਚਾਰਕ ਨੌਜਵਾਨਾਂ ਨੂੰ ਅਸੀਂ ਪਤਾ ਨਹੀਂ ਕਦੋਂ ਬਾਬੇ ਬਣਾ ਦਿੱਤਾ ਤੇ ਹੁਣ ਨਵੇਂ ਤੋਂ ਨਵੇਂ ਬਾਬੇ ਪ੍ਰਗਟ ਹੁੰਦੇ ਹਨ।
     ਅਜਿਹੇ ਹੀ ਇੱਕ ਬਾਬੇ ਦੀ ਚਰਚਾ ਇਸ ਵੇਲੇ ਚੱਲ ਰਹੀ ਹੈ ਜੋ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦੇ ਨਾਮ ਨਾਲ ਮਸ਼ਹੂਰ ਹੈ ਇਸ ਨੌਜਵਾਨ ਬਾਬੇ ਨੇ ਇੱਕ ਆਸ਼ਰਮ ਬਣਾਈ ਸੀ ਜਿਸ ਵਿੱਚ ਬਿਮਾਰ ਤੇ ਹੋਰ ਮਨੁੱਖ ਜੋ ਜਿੰਦਗੀ ਤੋਂ ਹਾਰ ਕੇ ਬਿਮਾਰੀਆਂ ਵਿੱਚ ਪੀੜਤ ਹੋ ਚੁੱਕੇ ਸਨ ਉਹਨਾਂ ਦੀ ਸਾਭ ਸੰਭਾਲ ਲਈ ਇਸ ਨੇ ਆਸ਼ਰਮ ਬਣਾਇਆ ਸੋਸ਼ਲ ਮੀਡੀਆ ਦੇ ਰਾਹੀਂ ਆਸ਼ਰਮ ਦਾ ਪ੍ਰਚਾਰ ਹੋਇਆ ਤੇ ਉਸ ਆਸ਼ਰਮ ਦੇ ਵਿੱਚ ਵੀ ਨਾਲ ਵੀ ਕਈ ਤਰ੍ਹਾਂ ਦੇ ਵਿਵਾਦ ਜੁੜੇ ਉਸ ਤੋਂ ਬਾਅਦ ਇਹ ਗੁਰਵਿੰਦਰ ਬਾਬਾ ਉਸ ਵੇਲੇ ਵੀ ਕਾਫੀ ਮਸ਼ਹੂਰ ਹੋਇਆ ਜਦੋਂ ਇਸ ਨੇ ਸੁਖਬੀਰ ਬਾਦਲ ਨੂੰ ਜਿੱਤ ਜਾਣ ਦੀ ਭਵਿੱਖਬਾਣੀ ਕੀਤੀ ਸੀ ਪਰ ਸੁਖਬੀਰ ਬਾਦਲ ਬੁਰੀ ਤਰ੍ਹਾਂ ਹਾਰ ਗਿਆ ਤੇ ਤੇ ਇਸ ਬਾਬੇ ਦੀ ਬਹੁਤ ਕਿਰਕਰੀ ਹੋਈ ਇਸ ਬਾਬੇ ਦੀ ਅਫੀਮ ਖਾਣ ਦੀ ਆਦਤ ਦਾ ਵੀ ਸਭ ਨੂੰ ਪਤਾ ਹੈ ਜੋ ਕਿ ਇਹ ਸੋਸ਼ਲ ਮੀਡੀਆ ਉੱਤੇ ਆਪਣੇ ਮੂੰਹੋਂ ਹੀ ਕਹਿੰਦਾ ਰਿਹਾ ਹੈ ਇਸ ਬਾਬੇ ਦਾ ਵਿਆਹ ਹੋਇਆ ਤੇ ਉਸ ਵੇਲੇ ਵੀ ਸੋਸ਼ਲ ਮੀਡੀਆ ਉੱਤੇ ਇਸ ਦੀਆਂ ਤਸਵੀਰਾਂ ਸਿੰਘਣੀ ਦੇ ਨਾਲ ਦੇਖਦੇ ਰਹੇ ਪਰ ਹੁਣ ਤਾਂ ਇਸ ਵਿਵਾਦਤ ਗੁਰਵਿੰਦਰ ਨੇ ਹੱਦ ਹੀ ਪਾਰ ਕਰ ਦਿੱਤੀਆਂ ਜਦੋਂ ਆਪਣੀ ਪਤਨੀ ਦੀ ਮਾਂ ਜੋ ਕਿ ਸੱਸ ਰੂਪੀ ਮਾਂ ਕਹੀ ਜਾਂਦੀ ਹੈ ਉਸ ਉਪਰ ਹੀ ਗੁਰਵਿੰਦਰ ਬਾਬੇ ਨੇ ਗੋਲੀਆਂ ਵਰ੍ਹਾ ਦਿੱਤੀਆਂ ਤੇ ਉਸਨੂੰ ਜਖਮੀ ਕਰ ਦਿੱਤਾ ਜੋ ਇਸ ਵੇਲੇ ਇਲਾਜ਼ ਅਧੀਨ ਹੈ ਇਹਨਾਂ ਦੀ ਲੜਾਈ ਮਾਰ ਕੁਟਾਈ ਦੀਆਂ ਵੀਡੀਓ ਵੀ ਸਾਹਮਣੇ ਆਈਆਂ। ਹਸਪਤਾਲ ਵਿੱਚੋਂ ਗੁਰਵਿੰਦਰ ਦਾ ਬਿਆਨ ਵੀ ਸਾਹਮਣੇ ਆਇਆ ਪਰ ਇੱਕ ਵੀਡੀਓ ਜਿਸ ਵਿੱਚ ਇਸ ਦੀ ਸੱਸ ਦੇ ਜਦੋਂ ਗੋਲੀ ਲੱਗੀ ਹੈ ਤਾਂ ਉਹ ਜ਼ਖ਼ਮੀ ਹਾਲਤ ਵਿੱਚ ਕਹਿ ਰਹੀ ਹੈ ਕਿ ਮੈਂ ਤਾਂ ਖੇੜੀ ਵਾਲੇ ਨੂੰ ਕੁੜੀ ਦੇ ਕੇ ਫਸ ਗਈ ਪਛਤਾ ਰਹੀ ਹਾਂ ਮੈਨੂੰ ਮਾਰਨ ਲੱਗਾ ਸੀ ਮੇਰੀ ਕੁੜੀ ਨੂੰ ਮਾਰੇਗਾ ਬਚਾਓ ਲੋਕੋ ਬਚਾਓ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਚੱਲ ਰਹੀ ਹੈ ਤੇ ਸਾਰੇ ਲੋਕ ਦੇਖ ਰਹੇ ਹਨ ਹੁਣ ਇਥੇ ਉਹੀ ਗੱਲ ਫਿਰ ਪ੍ਰਗਟ ਹੁੰਦੀ ਹੈ ਕਿ ਅਸੀਂ ਜਣੇ ਖਣੇ ਨੂੰ ਬਾਬੇ ਦਾ ਨਾਮ ਦੇ ਕੇ ਬਾਬਾ ਰੂਪ ਦੇ ਕੇ ਬਾਬਾ ਬਾਬਾ ਕਰ ਲੱਗ ਜਾਂਦੇ ਹਾਂ ਆ ਦੇਖ ਲਓ ਅਖੌਤੀ ਬਾਬਿਆਂ ਦੇ ਕਾਰਨਾਮੇ ਇਹਨਾਂ ਨੇ ਆਪਣੇ ਪਰਿਵਾਰਕ ਰਿਸ਼ਤੇ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਆਪਣੀ ਸੱਸ ਉੱਤੇ ਗੋਲੀਆਂ ਵਰ੍ਹਾ ਦਿੱਤੀਆਂ ਹੁਣ ਇਹਨਾਂ ਨੂੰ ਕੌਣ ਹੈ ਜੋ ਬਾਬਾ ਆਖੇਗਾ ਇਹ ਬਾਬਾ ਅਖਵਾਉਣ ਦੇ ਹੱਕਦਾਰ ਹਨ ਜਿਨਾਂ ਨੇ ਬਾਬਾ ਸ਼ਬਦ ਨਾਮ ਬਦਨਾਮ ਕਰ ਦਿੱਤਾ। ਆਓ ਅਜਿਹੇ ਪਖੰਡੀ ਬਾਬਿਆਂ ਤੋਂ ਦੂਰੀ ਬਣਾ ਕੇ ਰੱਖੀ ਤੇ ਬਦਨਾਮੀ ਤੋਂ ਬਚੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੋਨ ਪੱਧਰੀ 19 ਸਾਲ ਉਮਰ ਵਰਗ ਦੇ ਫੁੱਟਬਾਲ ਖੇਡ ਮੁਕਾਬਲਿਆਂ ਵਿੱਚ ਖੇਡਦੇ ਹੋਏ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਹਾਸਿਲ ਕੀਤਾ ਗੋਲਡ ਮੈਡਲ।
Next articleਸੁਤੰਤਰਤਾ ਦਿਵਸ