ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਸਮਰ ਕੈਂਪ ਦਾ ਪਹਿਲਾ ਦਿਨ ਰਿਹਾ ਸ਼ਾਨਦਾਰ

ਫੋਟੋ : ਸਕੂਲ ਵਿੱਚ ਪਹਿਲੇ ਦਿਨ ਬੱਚਿਆਂ ਦੇ ਆਉਣ ਤੇ ਸਮਰ ਕੈਂਪ ਲਗਾਉਣ ਮੋਕੇ ਸਕੂਲ ਮੁੱਖੀ ਜਸਵੀਰ ਸਿੰਘ ਤੇ ਹੋਰ ਅਧਿਆਪਕ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਤਿੰਨ ਜੁਲਾਈ,2023 ਤੋਂ ਪੰਦਰਾਂ ਜੁਲਾਈ, 2023 ਤੱਕ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ ਗਿਆ ਹੈ। ਜਿਸ ਅਧੀਨ ਪੂਰੇ ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ਼ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਸਮਰ ਕੈਂਪ – 2023 ਦਾ ਪਹਿਲਾ ਦਿਨ ਬਹੁਤ ਸ਼ਾਨਦਾਰ ਰਿਹਾ। ਸ.ਪ੍ਰ.ਸ. ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ਹੁਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਹੁਨਰ ਨੂੰ ਪ੍ਰਫੁੱਲਿਤ ਕਰਨ ਲਈ ਸਮਰ ਕੈਂਪ ਨੂੰ ਅਹਿਮ ਕਦਮ ਮੰਨਿਆ ਜਾਣਾ ਚਾਹੀਦਾ ਹੈ।

ਸਾਡੇ ਸਕੂਲ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪਹਿਲੇ ਦਿਨ ਹੀ ਆਪਣੀਆਂ ਰਚਨਾਤਮਕ ਸੰਭਾਵਨਾਵਾਂ ਨੂੰ ਪੁਰਜ਼ੋਰ ਢੰਗ ਨਾਲ਼ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਗਤੀਵਿਧੀ ਨੂੰ ਵਿਦਿਆਰਥੀਆਂ ਦੇ ਪੱਖ ਤੋਂ ਵਿਹਾਰਕ ਰੂਪ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਮਰ ਕੈਂਪ ਦਾ ਉਦੇਸ਼ ਖੇਡ ਖੇਡ ਵਿੱਚ ਕੌਂਸਲ ਦਾ ਵਿਕਾਸ ਕਰਨਾ, ਵਿਦਿਆਰਥੀਆਂ ਨੂੰ ਆਪਣੀ ਸਮਰਥਾ ਨੂੰ ਜਾਨਣ ਦਾ ਮੌਕਾ ਦੇਣਾ ਅਤੇ ਵਿਸ਼ਾਲ ਮਾਪੇ ਅਧਿਆਪਕ ਮਿਲਣੀ ਰਾਹੀਂ ਸਕੂਲ ਦੇ ਕਾਰਜਾਂ ਨੂੰ ਮਕਸਦ ਏ ਮਕਸੂਦ ਤੱਕ ਪਹੁੰਚਾਉਣਾ ਹੈ।ਜਿਸ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵੱਲੋਂ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਇਸ ਮੌਕੇ ਸਕੂਲ ਅਧਿਆਪਕ ਅਮਨਦੀਪ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਸਰਬਜੀਤ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਰਹੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸ਼ਿਕ ‘ 35 ਅੱਖਰਾਂ ‘ ਦੇ
Next articleArgentina’s World Cup-winning goalie Emiliano Martinez reaches Kolkata