ਅੱਜ ਕੱਲ ਕੌਣ ਕਿਤਾਬਾਂ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਕਿਤਾਬਾਂ ਦਾ ਨਿੱਤ ਉਦਘਾਟਨ ਕਰਦੇ,                          ਉੱਡਦੇ ਤਿੱਤਰ ਅਸਮਾਨੋ ਫੜਦੇ
ਛਪਵਾਕੇ ਕਿਤਾਬ ਸਟਾਲ ਤੇ ਧਰਦੇ
ਗੱਲ ਆਖੀ ਹੋਈ ਸੱਚੀ ਸੱਚ ਮੁੱਚ
ਕਵੀ ਨਹੀਂ ਜਰਦਾ
ਸਭ ਕੁਝ ਗੂੱਗਲ ਤੋ ਮਿਲ ਜਾਂਦਾ,
ਅੱਜ ਕੱਲ ਕੌਣ ਕਿਤਾਬਾਂ ਪੜ੍ਹਦਾ ?
ਕਰਕੇ ਇਕੱਠ ਲੋਕਾਂ ਦਾ ਭਾਰੀ,                                   ਕਹਿਣ ਕਿਤਾਬ ਛਪਾਈ ਆ
ਅੱਜ ਏਦੇ ਤੇ ਚਰਚਾ, ਪਰਸੋਂ ਘੁੰਢ ਚੁਕਾਈ ਆ
ਕੀ ਉਸ ਕੰਮ ਤੋ ਲੈਣਾ, ਬਿਨਾਂ ਜੀਹਦੇ ਸਰਦਾ
ਸਭ ਕੁਝ ਗੂੱਗਲ ਤੋ ਮਿਲ ਜਾਂਦਾ,
ਅੱਜ ਕੱਲ ਕੌਣ ਕਿਤਾਬਾਂ ਪੜ੍ਹਦਾ ?
ਛਪਣ ਨੂੰ ਦੇਣੀ ਕਿਤਾਬ ਇਹ ਕਹਿ ਲਾ ਦਿੰਦੇ  ਚੰਦਾ
ਕਰ ਤੁੱਕਬੰਦੀ ਵਿੱਚੋਂ ਕੀ ਲੱਭਣਾ, ਇਹਨਾਂ ਨੂੰ ਪੁੱਛੇ ਬੰਦਾ
ਟੌਹਰ ਆਪਣੀ ਖਾਤਿਰ,ਖਰਚਾ ਦੂਜਿਆਂ ਸਿਰ ਮੜਦਾ
ਸਭ ਕੁਝ ਗੂਗਲ ਤੋ ਮਿਲ ਜਾਂਦਾ,
ਅੱਜ ਕੱਲ ਕੌਣ ਕਿਤਾਬਾਂ ਪੜ੍ਹਦਾ ?
ਕਿਤਾਬ ਛਪਵਾਉਣ ਦੇ ਬਾਰੇ ਆਪਾ ਕਦੇ ਨਹੀਂ ਸੋਚੀ
ਚੰਗੀ ਤਰ੍ਹਾਂ ਲਾਈਨਾਂ ਨਹੀਂ ਪੜਦੇ ਫੇਸਬੁੱਕ ਤੇ ਲੋਕੀ
ਔਫਰਾ ਕਈ ਗੁਰਮੀਤ ਨੂੰ ਮਿਲੀਆਂ
ਕਿਹੋ ਨਾ ਡੁਮਾਣੇ ਵਾਲਾ ਸੜਦਾ
ਸਭ ਕੁਝ ਗੂੱਗਲ ਤੋ ਮਿਲ ਜਾਂਦਾ,
ਅੱਜ ਕੱਲ ਕੌਣ ਕਿਤਾਬਾਂ ਪੜਦਾ ?
       ਗੁਰਮੀਤ ਡੁਮਾਣਾ
        ਲੋਹੀਆਂ ਖਾਸ
        (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਵਾਸੀ ਭਾਰਤੀ ਸੁਖਵਿੰਦਰਪਾਲ ਸਿੰਘ ਵੱਲੋਂ ਹੈਬਤਪੁਰ ਸਕੂਲ ਦੇ ਵਿਕਾਸ ਕਾਰਜਾਂ ਲਈ 51ਹਜਾਰ ਰੁਪਏ ਦੀ ਰਾਸ਼ੀ ਦਾਨ
Next article***ਬਿੰਦੀ ਅਤੇ ਬੋਲੀ***