ਅਜੋਕੇ ਸਵਾਦ

(ਸਮਾਜ ਵੀਕਲੀ)

ਅੱਜ ਮੈਂ ਮੇਰੀ ਕਵਿਤਾ ਨੂੰ ਪੁੱਛਿਆ, ਦੱਸ ਅੱਜ ਮੈਂ ਕਿਹਦੇ ਬਾਰੇ ਲਿਖਾ ਵੇ,
ਮੈਨੂੰ ਦੇਦੇ ਕੋਈ ਵਧੀਆ ਸਿਰਲੇਖ, ਬਸ ਮੈਂ ਉਸ ਦੇ ਬਾਰੇ ਹੀ ਲਿਖਾ ਵੇ।

ਕਹਿੰਦੀ ਇਸ਼ਕ, ਪਿਆਰ, ਮੁਹੱਬਤ ਬਾਰੇ, ਜੱਸੀ ਹਰ ਰੋਜ਼ ਤੂੰ ਲਿਖਦਾ ਹੈ,
ਅੱਜ ਜਮਾਨੇ ਅੰਦਰ ਤੋੜ ਚੜਾਉਣ ਵਾਲਾ, ਕੋਈ ਵਿਰਲਾ ਹੀ ਦਿਸਦਾ ਹੈ।

ਸਿਰਲੇਖ ਦਿੰਦੀ ਕਹਿੰਦੀ, ਅੱਜ ਤੂੰ ਈਰਖਾ, ਸ਼ੱਕ, ਜਲਨ ਬਾਰੇ ਲਿਖਦੇ ਵੇ,
ਮੈਨੂੰ ਵੀ ਤਾਂ ਪਤਾ ਲਗੇ, ਇਨ੍ਹਾਂ ਦੇ ਸਵਾਦ ਚ‌ੱਖਣ ਵਿੱਚ ਕਿਵੇਂ ਦੇ ਦਿਸਦੇ ਨੇ।

ਮੈਂ ਕਿਹਾ ਛੱਡ ਮੇਰਾ ਹੀਰੋ ਹਾਂਡਾ, ਜਦ ਕਿਸੇ ਵੱਡੀ ਗੱਡੀ ਵਿੱਚ ਚੜ ਜਾਵੇਗੀ,
ਦੇਖ ਉੱਚੇ ਮਹਿਲ ਮੁਨਾਰੇ, ਸਾਡੇ ਨਾਲ ਈਰਖਾ ਕਰਨ ਆਪੇ ਤੂੰ ਲਗ ਜਾਵੇਗੀ।

ਉਸ ਅਮੀਰ ਗੱਡੀ ਵਾਲੇ ਦਾ ਮਨ, ਜਦ ਲੈਲਾ ਮੇਰੀ ਤੋਂ ਭਰ ਜਾਵੇਗਾ,
ਉਹਨੂੰ ਮਿਲਜੂ ਕੋਈ ਹੀਰ ਸਲੇਟੀ, ਤੇਰਾ ਮਨ ਸ਼ੱਕ, ਜਲਨ ਵਿੱਚ ਤਰ ਜਾਵੇਗਾ।

ਇਹ ਸਭ ਕੁਝ ਹੋਣ ਤੋਂ ਬਾਦ, ਤੈਨੂੰ ਜਦ ਪੁਰਾਣਾ ਮਜਨੂੰ ਚੇਤੇ ਆਵੇਗਾ,
ਈਰਖਾ, ਸ਼ੱਕ, ਜਲਨ ਦਾ ਸਵਾਦ, ਤੈਨੂੰ ਆਪੇ ਹੀ ਪਤਾ ਲੱਗ ਜਾਵੇਗਾ।

ਜਸਪਾਲ ਮਹਿਰੋਕ।
ਮੋਬਾਈਲ 6284347188
ਸਨੌਰ (ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਡਣਾ ਏ ਜਦੋਂ ਤੂੰ ਜਹਾਨ ਬੰਦਿਆ
Next articleਜ਼ਮਾਨੇ ਤੋਂ ਪਰਦਾ