(ਸਮਾਜ ਵੀਕਲੀ)
ਅਜੋਕੇ ਯੁੱਗ ਵਿੱਚ ਵਿੱਚ ਔਰਤਾਂ ਨੂੰ ਸਮਾਜ ਵਿੱਚ ਪਹਿਲਾਂ ਨਾਲ਼ੋਂ ਕੁਝ ਢੁਕਵਾਂ ਸਥਾਨ ਤਾਂ ਮਿਲਾ ਗਿਆ ਹੈ ।ਪ੍ਰੰਤੂ ਇਸ ਦੇ ਕਈ ਤਰਾਂ ਦੇ ਵਿਤਕਰੇ ਨੇ ਔਰਤ ਅਜੇ ਵੀ ਉੱਥੇ ਹੀ ਖੋਲਤੀ ਹੈ ਔਰਤ ਨੂੰ ਹਮੇਸ਼ਾ ਹੀ ਗੁਲਾਮੀ ਭਰੀਆਂ ਜ਼ਿੰਦਗੀ ਕਿਸੇ ਪਾਸਿਆਂ ਸਹਿਣੀਆਂ ਪੈਂਦੀ ਹੈ ।ਜਿਵੇਂ ਭਰੂਣ ਹੱਤਿਆ ,ਗੁਲਾਮੀ ,ਪਰਦਾ ਪ੍ਰਥਾ ਅਤੇ ਬਾਲ ਵਿਆਹ ਵਰਗੀਆਂ ਅਜੇ ਵੀ ਸਾਡੇ ਸਮਾਜ ਵਿੱਚ ਅਜਿਹੀਆਂ ਕੁਰੀਤੀਆਂ ਨੇ ਕਿ ਅਸੀ ਅਜ਼ਾਦ ਹੋ ਪਾਏ ਹੀ ਨਹੀ ਸਾਡੇ ਸਮਾਜ ਵਿੱਚ ਲੜਕੀਆਂ ਦੀਆ ਭਾਵੇਂ ਅਸੀ ਜਨਮ ਤੇ ਲੋਹੜੀਆਂ ਬਾਲਣੀਆਂ ਸੁਰ ਕਰ ਦਿੱਤੀਆਂ ਪਰ ਸਾਡੀ ਸੋਚ ਉੱਥੇ ਦੀ ਉੱਥੇ ਹੀ ਖੜੀ ਹੈ ।ਅਸੀ ਕੋਹੜ ਦਾ ਕੀੜਾ ਅੰਦਰੋਂ ਕੱਢਣ ਨੂੰ ਤਿਆਰ ਹੀ ਨਹੀ ਹਾਂ ਭਾਵੇਂ ਅਸੀ ਬਹੁਤ ਪੜ ਲਿਖਾ ਗਏ ਹਾਂ ਪਰ ਸਾਡੀ ਸੋਚ ਉੱਥੇ ਦੀ ਉੱਥੇ ਹੀ ਹੈ ਭਾਵੇਂ ਮਰਦ ਜਾਂ ਔਰਤ ਹੈ ।
ਔਰਤ ਜਿੰਨੀ ਮਰਜ਼ੀ ਪੜੀ ਲਿਖੀ ਹੋਵੇ ਉਸ ਦਾ ਸ਼ੋਸ਼ਣ ਅੱਜ ਵੀ ਹੋ ਰਿਹਾ ਹੈ । ਕਈ ਲੜਕੀਆਂ ਦਾ ਵਿਆਹ ਛੋਟੀਆਂ ਉਮਰ ਵਿੱਚ ਹੀ ਹੋ ਜਾਦਾਂ ਹੈ। ਉਹ ਪੜ੍ਹਣਾ ਚਾਹਿਆਂ ਤਾਂ ਵੀ ਮਾਪਿਆ ਪੜਾਉਣ ਯੋਗ ਨਹੀ ਹੁੰਦੇ। ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਲੜਕੀਆਂ ਪੜ੍ਹ ਨਹੀ ਸਕਦੀ ਇਸ ਲਈ ਵਿਆਹ ਜਲਦੀ ਕਰ ਦਿੱਤਾ ਜਾਂਦਾਂ ਹੈ। ਵੈਸੇ ਵੀ ਅੱਜ ਦੇ ਯੁੱਗ ਵਿੱਚ ਇਸਤਰੀਆਂ ਨੂੰ ਅੱਗੇ ਵੱਧਣ ਦੀ ਬਹੁਤ ਜ਼ਿਆਦਾ ਲੋੜ ਹੈ। ਮਰਦ ਨਾਲ ਮੋਢਾਂ ਜੋੜ ਕੇ ਤੁਰਨ ਦੀ ਲੋੜ ਹੈ ਤਾਂ ਹੀ ਘਰ ਦਾ ਗੁਜ਼ਾਰ ਚੱਲ ਸਕੇਗਾਂ ।ਸਮਾਜ ਵਿੱਚ ਜਿਹੜੇ ਅਧਿਕਾਰ ਮਰਦ ਨੂੰ ਦਿੱਤੇ ਹਨ। ਉਹ ਅਧਿਕਾਰ ਔਰਤ ਨੂੰ ਵੀ ਮਿਲਣੇ ਚਾਹੀਦੇ ਹਨ ਔਰਤ ਨੂੰ ਹਮੇਸਾ ਨੀਚਾ ਭਾਵਨਾ ਨਾਲ ਕਿਓਂ ਦੇਖਿਆਂ ਜਾਂਦਾਂ ਹੈ।
ਕੀ ਔਰਤ ਇਕ ਬੱਚਿਆ ਪੈਦਾ ਕਰਨ ਵਾਲ਼ੀਆਂ ਮਸ਼ੀਨ ਜਾਂ ਔਰਤ ਚਾਰ-ਦੀਵਾਰੀ ਵਿੱਚ ਗੁਲਾਮ ਆਉਣ ਆਈ ਹੈ ਨਹੀ ਦੱਸ ਬਾਰਾਂ ਘੰਟੇ ਕੰਮ ਕਰਨ ਦੇ ਬਾਵਜੂਦ ਵੀ ਉਸ ਨੂੰ ਪਿਆਰ ਦੇ ਦੋ ਬੋਲ ਵੀ ਨਹੀ ਨਸੀਬ ਹੁੰਦੇ। ਸਿਰਫ ਗਾਲੀ ਗਲੋਚ ਲਈ ਸਮਾਜ ਵਿੱਚ ਇਸ ਤਰਾਂ ਦਾ ਰੁੱਤਬਾ ਨਸੀਬ ਹੁੰਦਾ ਹੈ। ਭਾਵੇਂ ਔਰਤ ਚੰਨ ਤੱਕ ਚੱਲੀਆਂ ਗਈਆਂ ਹਨ ਕਈ ਵੱਖ ਵੱਖ ਕਿੱਤੇ ਤੇ ਨੋਕਰੀ ਕਰ ਰਹੀ ਹਨ ਪਰ ਔਰਤਾਂ ਅਜੇ ਪੂਰੀ ਤਰਾਂ ਅਜਾਦ ਨਹੀ ।ਸ਼ਹਿਦ ਉਹ ਇਹ ਨਹੀ ਜਾਣਦੇ ਕਿ ਉਹ ਔਰਤ ਹੀ ਹੈ ਜਿਸ ਨੇ ਸਮਾਜ ਨੂੰ ਇਕ ਨਵਾਂ ਰੂਪ ਦਿੱਤਾ ਉਹ ਇਕ ਔਰਤ ਹੈ।ਜਿਸ ਦੀ ਕੁੱਖੋਂ ਪੁੱਤਰ ਦਾ ਜਨਮ ਹੁੰਦਾ ਹੈ।
ਇਸ ਲਈ ਸਮਾਜ ਵਿੱਚ ਪੁੱਤਰ ਨੂੰ ਪਹਿਲ ਦੇਣ ਦੇ ਨਾਲ ਆਪਣੀ ਬੇਟੀ ਨੂੰ ਵੀ ਬਰਬਾਰ ਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ ਲੜਕੀ ਨੂੰ ਉਚਿੱਤ ਸਿੱਖਿਆ ਦਿਵਾਈ ਜਾਵੇ ਸਮਾਜ ਨੂੰ ਚਾਹਿਦਾ ਹੈ ਕਿ ਔਰਤ ਲਈ ਵੱਧੀਆ ਸੋਚ ਰੱਖੋ ਕਦੀ ਵੀ ਗੰਦੀ ਸੋਚ ਦੇ ਧਾਰਨੀ ਨਾ ਬਣੋ ਹਮੇਸਾ ਅੱਗੇ ਵੱਧਣ ਵਾਲ਼ੀਆਂ ਸੋਚ ਆਪਨਾਉ ਔਰਤ ਕਦੀ ਵੀ ਕਿਸੇ ਬਾਰੇ ਗਲਤ ਨਹੀ ਸੋਚਦੀ ਔਰਤ ਨੂੰ ਮਰਦ ਦੇ ਬਰਬਾਰ ਦੇ ਅਧਿਕਾਰ ਦਿੱਤੇ ਜਾਣਾ ।ਔਰਤ ਮਰਦ ਦੋਨਾਂ ਇਕ ਗੱਡੀ ਦੇ ਪਹੀਆ ਨੇ। ਦੋਵੇਂ ਰਲ ਮਿਲਕੇ ਹੀ ਇਕ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਨੇ ਅੰਤ ਵਿੱਚ ਮੈਂ ਇਹ ਹੀ ਕਹਿ ਸਕਦੀ ਹਾਂ। ਸੋਚ ਬਦਲੋ ਸਮਾਜ ਬਦਲੋ ਤਾਂ ਹੀ ਸਮਾਜ ਖੁਸ਼ਹਾਲ ਬਣ ਸਕਦਾ ਹੈ ਜੇ ਮਰਦ ਔਰਤ ਨੂੰ ਬਰਬਾਰ ਦਾ ਅਧਿਕਾਰ ਦੇਵੇ ??
ਗੁਰਬਿੰਦਰ ਕੌਰ (ਸਪੇਨ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly