(ਸਮਾਜ ਵੀਕਲੀ)
ਜੇਕਰ ਰਾਜਨੀਤੀ ਦੇ ਅਰਥ ਕਰੀਏ ਤਾਂ ਇਹੀ ਸਪਸ਼ਟ ਹੁੰਦਾ ਹੈ ਕਿ ਰਾਜ ਦੀ ਨੀਤੀ ਮਤਲਬ ਕਿ ਕਿਸੇ ਵੀ ਹਾਕਮ ਦਾ ਜਦੋਂ ਰਾਜ ਹੁੰਦਾ ਹੈ ਤਾਂ ਉਸਦੀਆਂ ਕੁਝ ਨੀਤੀਆਂ ਵੀ ਜਰੂਰ ਜਾਰੀ ਹੁੰਦੀਆਂ ਹਨ ਕਿ ਉਹ ਕਿਵੇਂ ਵੱਖੋ ਵੱਖਰੇ ਤਰੀਕਿਆਂ ਨਾਲ ਲੋਕਾਂ ਦੇ ਹਿੱਤ ਲਈ ਕੋਈ ਵਿਸ਼ੇਸ਼ ਨੀਤੀਆਂ ਕਿਵੇਂ ਉਲੀਕਦਾ ਹੈ ਪਰ ਅੱਜ ਕੱਲ ਦੀ ਰਾਜਨੀਤੀ ਸਾਡੇ ਸਮਝੋ ਬਾਹਰ ਹੈ, ਸਾਡੇ ਹਾਕਮ ਲੋਕ ਹਿੱਤ ਭਾਵੇਂ ਮੁੱਖ ਰੱਖਣ ਜਾਂ ਨਾ ਰੱਖਣ ਪਰ ਓਹਨਾਂ ਅੰਦਰ ਵਿਰੋਧੀ ਧਿਰ ਨੂੰ ਕਿਵੇਂ ਹਰਾਉਣਾ ਜਾਂ ਪਾਸੇ ਕਰਨਾ ਹੈ ਇਹ ਮੁੱਦਾ ਹਮੇਸ਼ਾ ਭਖਿਆ ਰਹਿੰਦਾ ਹੈ, ਸਾਡੇ ਜਰੂਰੀ ਮਸਲੇ ਵੀ ਓਹਨਾਂ ਦੀ ਨਿੱਜੀ ਰੰਜਿਸ਼ ਕਾਰਨ ਅਣਗੌਲੇ ਕਰ ਦਿੱਤੇ ਜਾਂਦੇ ਹਨ, ਅੱਜ ਦੇ ਹਾਕਮ ਆਵਦੀਆਂ ਖੂਬੀਆਂ ਨਾਲ ਚੋਣ ਨਹੀਂ ਜਿੱਤਦੇ ਸਗੋਂ ਵਿਰੋਧੀ ਧਿਰ ਦੀਆਂ ਬੁਰਾਈਆਂ ਦੱਸ ਦੱਸ ਕੇ ਸਾਥੋਂ ਵੋਟ ਮੰਗਦੇ ਹਨ ਅਤੇ ਸਟੇਜ ਤੇ ਚੜ੍ਹਕੇ ਇੱਕ ਦੂਜੇ ਤੇ ਪਲਟਵਾਰ ਕਰਨੋਂ ਨਹੀਂ ਹੱਟਦੇ, ਅਤੇ ਵੱਧ ਚੜ੍ਹ ਕੇ ਝੂਠੇ ਵਾਅਦੇ ਕਰਦੇ ਹਨ, ਲੋਕ ਹਿੱਤ ਨੂੰ ਕੋਈ ਖਾਸ ਮੁੱਦਾ ਨਹੀਂ ਸਮਝਿਆ ਜਾਂਦਾ ਬਸ ਇਹੋ ਜੋਰ ਲਗਾਇਆ ਜਾਂਦਾ ਹੈ ਕਿ ਅਸੀਂ ਬੱਸ ਲੰਬੇ ਸਮੇਂ ਲਈ ਕੁਰਸੀ ਤੇ ਕਿਵੇਂ ਬਣੇ ਰਹੀਏ, ਜੇਕਰ ਕੋਈ ਇੱਕ ਅੱਧਾ ਵਾਅਦਾ ਇਹ ਪੂਰਾ ਕਰ ਵੀ ਦਿੰਦੇ ਹਨ ਤਾਂ ਲੋਕ ਇਹਨਾਂ ਨੂੰ ਸਿਰ ਤੇ ਬਿਠਾ ਲੈਂਦੇ ਹਨ, ਜਦਕਿ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਸਰਕਾਰ ਸਾਨੂੰ ਤੋਹਫ਼ੇ ਵਜੋਂ ਕੁਝ ਦਿੰਦੀ ਹੈ ਤਾਂ ਉਹ ਸਾਡਾ ਹੀ ਪੈਸਾ ਹੁੰਦਾ ਹੈ ਜੋ ਅਸੀਂ ਟੈਕਸ ਦੇ ਰੂਪ ਵਿਚ ਅਦਾ ਕਰਦੇ ਹਾਂ ਹਰ ਛੋਟੀ ਵੱਡੀ ਚੀਜ਼ ਤੇ ਅੱਜ ਕੱਲ ਜੀ, ਐੱਸ, ਟੀ ਲੱਗਦਾ ਹੈ ਸਵੇਰ ਤੋਂ ਸ਼ਾਮ ਤੱਕ ਜਿੰਨੀਆਂ ਵੀ ਬਜਾਰੀ ਵਸਤਾਂ ਦੀ ਅਸੀਂ ਵਰਤੋਂ ਕਰਦੇ ਹਾਂ ਇਹ ਸਾਰੀਆਂ ਸਾਨੂੰ ਟੈਕਸ ਦੇਕੇ ਹੀ ਮਿਲਦੀਆਂ ਹਨ, ਸਰਕਾਰਾਂ ਸਾਨੂੰ ਮੁਫ਼ਤਖੋਰੀ ਦੇ ਆਦੀ ਬਣਾ ਰਹੀਆਂ ਹਨ ਜੇਕਰ ਸਾਨੂੰ ਰੋਜ਼ਗਾਰ ਮਿਲ਼ੇ ਤਾਂ ਅਸੀਂ ਕਣਕ, ਦਾਲ ਅਤੇ ਹੋਰ ਆਰਥਿਕ ਲੋੜਾਂ ਨੂੰ ਆਪ ਹੀ ਪੂਰਾ ਕਰ ਸਕਦੇ ਹਾਂ, ਪਰ ਪਤਾ ਸਾਨੂੰ ਸਾਰਿਆਂ ਨੂੰ ਹੈ ਕਿ ਕਿਓਂ ਸਾਡੇ ਅੱਗੇ ਚੋਗ ਖਿਲਾਰੀ ਜਾਂਦੀ ਹੈ ਤਾਂ ਜੋ ਕੁਰਸੀ ਤੇ ਇਹਨਾਂ ਦੀ ਪਕੜ ਮਜ਼ਬੂਤ ਰਹੇ ਅਤੇ ਇਹ ਸਰਕਾਰੀ ਖਜਾਨੇ ਨਾਲ ਆਪਣੇ ਘਰ ਦੇ ਭੰਡਾਰ ਭਰਦੇ ਰਹਿਣ, ਸਾਨੂੰ ਕਿਸੇ ਨਿਰਪੱਖ ਅਤੇ ਇਮਾਨਦਾਰ ਨੂੰ ਚੁਣਨਾ ਚਾਹੀਦਾ ਹੈ ਜੋ ਲੋਕ ਹਿੱਤ ਨੂੰ ਅਹਿਮ ਸਮਝੇ ਅਤੇ ਲੋਕਾਂ ਦੀ ਭਲਾਈ ਲਈ ਕਨੂੰਨ ਬਣਾਏ ਤਾਂ ਜੋ ਦੇਸ਼ ਚੋਂ ਬੇਰੋਜ਼ਗਾਰੀ ਕਾਰਨ ਕੂਚ ਕਰ ਰਹੀ ਸਾਡੀ ਜਵਾਨੀ ਨੂੰ ਮੋੜਿਆ ਜਾ ਸਕੇ, ਸਾਡੇ ਹਾਕਮਾਂ ਨੂੰ ਹੋਰਨਾਂ ਦੇਸ਼ਾਂ ਵਾਂਗੂੰ ਹੀ ਇੱਥੇ ਉਤਪਾਦ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਮਹਿੰਗਾਈ ਨੂੰ ਠੱਲ੍ਹ ਪਾਈ ਜਾ ਸਕੇ, ਅੱਜ ਸਾਨੂੰ ਹਰ ਚੀਜ਼ ਚਾਈਨਾ ਜਾਂ ਹੋਰ ਦੇਸ਼ਾਂ ਤੋਂ ਖਰੀਦਣੀ ਪੈਂਦੀ ਹੈ ਅਤੇ ਉਸਦੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ ਜੇਕਰ ਨਿੱਕੇ ਨਿੱਕੇ ਵਰਤੋਂ ਵਾਲੇ ਸਮਾਨ ਇੱਥੇ ਹੀ ਤਿਆਰ ਕੀਤੇ ਜਾਣ ਤਾਂ ਬਹੁਗਿਣਤੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਮਹਿੰਗਾਈ ਵਿੱਚ ਵੀ ਗਿਰਾਵਟ ਆਵੇਗੀ, ਇਸਦੇ ਤਹਿਤ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵੀ ਦਾਲਾਂ, ਫੁੱਲਾਂ, ਫਲਾਂ ਆਦਿ ਨੂੰ ਜਰੂਰ ਬਦਲਾਅ ਵਿੱਚ ਲਿਆਉਣਾ ਚਾਹੀਦਾ ਹੈ ਕਿਉਂਕਿ ਪਾਣੀ ਦੀ ਘਾਟ ਕਾਰਨ ਝੋਨੇ ਦੀ ਫਸਲ ਦਾ ਬਦਲ ਹੋਣਾ ਅਤਿ ਜ਼ਰੂਰੀ ਹੈ, ਹੋਰ ਵੀ ਬਹੁਤ ਕੁਝ ਹੈ ਜਿਨ੍ਹਾਂ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਵਾਸੀਆਂ ਨੂੰ ਖੁਸ਼ਹਾਲ ਕੀਤਾ ਜਾ ਸਕਦਾ ਹੈ, ਇਸਲਈ ਹਾਕਮਾਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਕੁਝ ਨਿਵੇਕਲੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਸੀਂ ਵੀ ਵਿਕਾਸ ਦੀ ਗੱਡੀ ਅੱਗੇ ਤੋਰ ਸਕੀਏ, ਨਿੱਜੀ ਸਟੇਜ ਲੜਾਈਆਂ ਛੱਡ ਕੇ ਲੋਕ ਹਿੱਤ ਵੱਲ ਧਿਆਨ ਦੇਣਾ ਚਾਹੀਦਾ ਹੈ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly