ਅੱਜ ਫਾਈਨਲ ਮੁਕਾਬਲੇ ਵਿੱਚੋਂ ਅਜਨੋਹਾ ਨੇ ਜਿੱਤ ਪ੍ਰਾਪਤ ਕਰਕੇ ਵਾਹ ਵਾਹ ਖੱਟੀ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪਿੰਡ ਬਿੰਜੋ ਵਿਖੇ ਫੁੱਟਬਾਲ ਕਲੱਬ ਬਿੰਜੋ ਰਜਿ ਦੀ ਸਛਤਰ ਛਾਇਆ ਹੇਠ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਪਿੰਡਾਂ ਨੇ ਭਾਗ ਲਿਆ। ਅੱਜ ਫੁੱਟਬਾਲ ਟੂਰਨਾਮੈਂਟ ਦਾ ਆਖਰੀ ਦਿਨ ਸੀ ਕਿਉਂਕਿ ਅੱਜ 22-2-2025 ਦਿਨ ਸ਼ਨੀਵਾਰ ਨੂੰ ਫਾਈਨਲ ਮੁਕਾਬਲੇ ਵਿੱਚ ਏ ਟੀਮ ਉੱਚਾ ਲਧਾਣਾ ਅਤੇ ਅਜਨੋਹਾ ਪਿੰਡ ਦੀ ਫੁੱਟਬਾਲ ਦੀ ਏ ਟੀਮ ਵਿਚਕਾਰ ਮੈਚ ਬਹੁਤ ਹੀ ਸ਼ਾਨਦਾਰ ਦੇਖਣ ਯੋਗ ਸੀ। ਕੋਈ ਵੀ ਟੀਮ ਘੱਟ ਨਹੀਂ ਸੀ ਪਹਿਲਾਂ ਅਜਨੋਹਾ ਦੀ ਟੀਮ ਨੇ ਗੋਲ ਕੀਤਾ ਸੀ ਪਰ ਉੱਚਾ ਲਧਾਣਾ ਦੀ ਟੀਮ ਨੇ ਬਹੁਤ ਜਦੋਂ ਜਹਿਦ ਕਰਕੇ ਇੱਕ ਗੋਲ ਵਾਪਸ ਅਜਨੋਹਾ ਦੀ ਟੀਮ ਸਿਰ ਕਰਕੇ ਮੈਚ ਬਰਾਬਰ ਕਰ ਦਿੱਤਾ।ਮੈਚ ਖ਼ਤਮ ਹੋਣ ਹੀ ਵਾਲਾ ਸੀ ਜਦੋਂ ਕਿ ਇਨ੍ਹਾਂ ਦੋਵਾਂ ਟੀਮਾਂ ਨੂੰ ਇਹ ਕਹਿ ਦਿੱਤਾ ਸੀ ਕਿ ਪੰਦਰਾਂ ਮਿੰਟ ਇਨ੍ਹਾਂ ਨੂੰ ਹੋਰ ਦੋ ਦਿਓ ‌ਬੱਸ ਫਿਰ ਇੱਕ ਫਾਉਲ ਅਜਨੋਹਾ ਦੀ ਟੀਮ ਨੂੰ ਮਿਲ ਗਿਆ ਜਿਹੜਾ ਕਿ ਪੰਮਾ ਢਾਡੀਆਂ ਵਾਲੇ ਨੇ ਐਸੀ ਕਿੱਕ ਮਾਰੀ ਕਿ ਉਹ ਗੋਲ ਹੋ ਗਿਆ। ਬੱਸ ਫਿਰ ਉਚਾ ਲਧਾਣਾ ਦੀ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅਜਨੋਹਾ ਦੀ ਟੀਮ ਨੇ ਮੈਚ ਆਪਣੇ ਨਾਮ ਕਰ ਲਿਆ। ਪਿੰਡ ਬਿੰਜੋ ਵੱਲੋਂ ਫੁੱਟਬਾਲ ਕਲੱਬ ਬਿੰਜੋ ਰਜਿ ਵੱਲੋਂ ਟਰਾਫੀਆਂ ਦੇ ਕਿ ਸਾਰੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ।

Previous articleਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ
Next articleਨਾਇਬ ਤਹਿਸੀਲਦਾਰ ਨੂੰ ਬੰਦੀ ਬਣਾਏ ਜਾਣ ਦੀ ਰਿਕਾਰਡਿੰਗ ਪਬਲਿਕ ਕਰੇ ਜ਼ਿਲ੍ਹਾ ਪ੍ਰਸ਼ਾਸਨ – ਜ਼ਿਲ੍ਹਾ ਪ੍ਰਧਾਨ ਅਸ਼ੋਕ