ਅੱਜ ਹੋਣਗੇ ਪਿੰਡ ਤੇ ਕਾਲਜ ਦੇ ਕਲੱਬ ਵਰਗ ਦੇ ਫਾਈਨਲ ਮੁਕਾਬਲੇ

ਸਿੰਬਲੀ, ਖਾਲਸਾ ਕਾਲਜ ਮਾਹਿਲਪੁਰ, ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਵਲੋਂ ਫਾਈਨਲ ’ਚ ਪ੍ਰਵੇਸ਼
ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਰਵਾਏ ਜਾ ਰਹੇ ਪੰਜ ਦਿਨਾਂ 22ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਪਿੰਡ, ਕਾਲਜ ਤੇ ਕਲੱਬ ਵਰਗ ਦੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਪਿੰਡ ਵਰਗ ਦੇ ਮੁਕਾਬਲੇ ’ਚ ਸਿੰਬਲੀ ਦੀ ਟੀਮ ਨੇ 2-0 ਗੋਲਾਂ ਦੇ ਫਰਕ ਨਾਲ ਘਾਗੋਂ ਰੋੜਾਂਵਾਲੀ ਨੂੰ ਹਰਾਕੇ ਫਾਈਨਲ ਵਿਚ ਪ੍ਰਵੇਸ਼ ਪਾਇਆ। ਕਾਲਜ ਵਰਗ ’ਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ 2-0 ਨਾਲ ਹਰਾਕੇ ਫਾਈਨਲ ਵਿਚ ਪਹੁੰਚ ਗਈ। ਇਸੇ ਤਰ੍ਹਾਂ ਕਲੱਬ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ’ਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਨੇ 2-1 ਗੋਲਾਂ ਦੇ ਫਰਕ ਨਾਲ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਨੂੰ ਹਰਾਕੇ ਫਾਈਨਲ ਵਿਚ ਪ੍ਰਵੇਸ਼ ਪਾਇਆ। ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੇ ਜੇ.ਸੀ.ਟੀ. ਫੁੱਟਬਾਲ ਅਕੈਡਮੀ ਫਗਵਾੜਾ ਨੂੰ 3-1 ਗੋਲਾਂ ਦੇ ਫਰਕ ਨਾਲ ਹਰਾਕੇ ਫਾਈਨਲ ਵਿਚ ਥਾਂ ਬਣਾ ਲਈ। 11 ਫਰਵਰੀ ਦਿਨ ਮੰਗਲਵਾਰ ਨੂੰ ਟੂਰਨਾਮੈਂਟ ਦੇ ਅੰਤਿਮ ਦਿਨ ਪਿੰਡ, ਕਾਲਜ ਤੇ ਕਲੱਬ ਵਰਗ ਦੇ ਫਾਈਨਲ ਮੁਕਾਬਲੇ ਹੋਣਗੇ।  ਟੂਰਨਾਮੈਂਟ ’ਚ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਟੇਜ ਸੰਚਾਲਕ ਰੌਸ਼ਨਜੀਤ ਸਿੰਘ ਪਨਾਮ ਦੇ ਧਰਮਪਤਨੀ ਕੁਲਜੀਤ ਕੌਰ ਦਾ ਬੀਤੀ ਰਾਤ ਦਿਹਾਂਤ ਹੋ ਜਾਣ ’ਤੇ ਸਮੂਹ ਕਮੇਟੀ ਤੇ ਖਿਡਾਰੀਆਂ ਵਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਆਤਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਟੂਰਨਾਮੈਂਟ ਦੇ ਵੱਖ-ਵੱਖ ਮੁਕਾਬਲਿਆਂ ’ਚ ਮੁੱਖ ਮਹਿਮਾਨ ਵਜੋਂ ਹਰਬੰਸ ਸਿੰਘ ਸਿੱਧੂ ਯੂ.ਕੇ., ਸੁੱਚਾ ਸਿੰਘ ਮਾਨ ਕੈਨੇਡਾ, ਡਾ. ਜਸਪਾਲ ਸਿੰਘ ਰਿਟਾ. ਪਿ੍ਰੰਸੀਪਲ ਲਾਇਲਪੁਰ ਖਾਲਸਾ ਕਾਲਜ ਜਲੰਧਰ, ਹਰਜਿੰਦਰ ਸਿੰਘ ਜੱਗਾ ਸੈਕਟਰੀ ਪੰਜਾਬ ਫੁੱਟਬਾਲ ਐਸੋਸੀਏਸ਼ਨ, ਬਲਰਾਜ ਸਿੰਘ ਤੂਰ ਚੇਅਰਮੈਨ, ਅਲਵਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਰਾਜਾ ਦਿਆਲ ਯੂ.ਐੱਸ.ਏ., ਬੱਗਾ ਦਿਆਲ ਕੈਨੇਡਾ, ਪਿ੍ਰੰਸੀਪਲ ਡਾ. ਅਮਨਦੀਪ ਹੀਰਾ, ਅਮਰਜੀਤ ਸਿੰਘ ਮੋਰਾਂਵਾਲੀ, ਰਾਕੇਸ਼ ਕੁਮਾਰ ਸਿਮਰਨ ਬੀਣੇਵਾਲ, ਡਾ. ਦਲਜੀਤ ਸਿੰਘ ਲੌਂਗੀਆ, ਦਰਸ਼ਨ ਸਿੰਘ ਮਾਹਲ, ਰਵਿੰਦਰ ਸਿੰਘ ਬਿੰਦਾ ਬੈਂਸ ਯੂ.ਕੇ., ਗਿਆਨੀ ਬਲਵੀਰ ਸਿੰਘ ਚੰਗਿਆੜਾ, ਗਗਨਦੀਪ ਥਾਂਦੀ, ਬਲਵੰਤ ਸਿੰਘ ਗਿੱਲ ਯੂ.ਕੇ., ਪਿ੍ਰੰਸੀਪਲ ਬਿੱਕਰ ਸਿੰਘ, ਮੇਜਰ ਸਿੰਘ ਭਗਤੂਪੁਰ, ਅਜਾਇਬ ਸਿੰਘ ਬੋਪਾਰਾਏ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਮੈਚ ਸ਼ੁਰੂ ਕਰਵਾਏ। ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ ਅਤੇ ਡਾ. ਹਰਵਿੰਦਰ ਸਿੰਘ ਬਾਠ ਸੀਨੀਅਰ ਵਾਈਸ ਪ੍ਰਧਾਨ ਤੇ ਹੋਰਾਂ ਵਲੋਂ ਪਹੁੰਚੀਆਂ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਯਾਦ ਚਿੰਨ੍ਹ ਭੇਟ ਕੀਤੇ ਗਏ। ਟੂਰਨਾਮੈਂਟ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਮੁਖਤਿਆਰ ਸਿੰਘ ਹੈਪੀ ਹੀਰ, ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਰਣਜੀਤ ਸਿੰਘ ਖੱਖ, ਯੋਗ ਰਾਜ ਗੰਭੀਰ, ਅਮਨਦੀਪ ਬੈਂਸ, ਰਾਣਾ ਸ਼ਲਿੰਦਰ ਸਿੰਘ, ਕਸ਼ਮੀਰ ਸਿੰਘ ਰਿਟਾ. ਤਹਿਸੀਲਦਾਰ, ਸਤਨਾਮ ਸਿੰਘ ਸੰਘਾ, ਮਨਜੀਤ ਸਿੰਘ ਭੁੱਲਰ, ਹਰਭਜਨ ਸਿੰਘ ਡੀ.ਪੀ.ਈ., ਗੁਰਪ੍ਰੀਤ ਸਿੰਘ ਬਾਠ, ਐਡਵੋਕੇਟ ਅਮਰਿੰਦਰ ਸਿੰਘ ਭੁੱਲਰ, ਸ਼ਿੰਦਾ ਗੜ੍ਹਸ਼ੰਕਰੀ, ਅਮਰੀਕ ਹਮਰਾਜ਼, ਡਾ. ਕੀਮਤੀ ਲਾਲ, ਕੁਲਵੀਰ ਸਿੰਘ ਜੇ.ਈ., ਕੋਚ ਹਰਦੀਪ ਗਿੱਲ, ਤਰਲੋਚਨ ਸਿੰਘ ਗੋਲੀਆਂ, ਭੁਪਿੰਦਰ ਸਿੰਘ ਸਿੰਬਲੀ ਤੇ ਹੋਰ ਹਾਜ਼ਰ ਹੋਏ। ਸਟੇਜ ਸੰਚਾਲਨ ਸ਼ਲਿੰਦਰ ਸਿੰਘ ਰਾਣਾ ਵਲੋਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDr. B.R. Ambedkar’s Caravan: Marching Through His Writings and Speeches
Next articleਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਸਰਪੰਚ ਰਣਜੀਤ ਸੂਦ ਨੂੰ ਸਦਮਾ ਪਿਤਾ ਦਾ ਦੇਹਾਂਤ ।