ਅੱਜ ਸੇਵਾ ਸੁਸਾਇਟੀ ਕਰੇਗੀ ਸ਼ਾਨਦਾਰ ਪ੍ਰਾਪਤੀਆਂ ਵਾਲੇ 14 ਅਧਿਆਪਕਾਂ ਦਾ ਸਨਮਾਨ: ਪ੍ਰਿੰਸੀਪਲ ਸੁਰੇਸ਼ ਅਰੋੜਾ 

ਫ਼ਰੀਦਕੋਟ/ਭਲੂਰ 4 ਸਤੰਬਰ (ਬੇਅੰਤ ਗਿੱਲ ਭਲੂਰ )– ਨਿਰੰਤਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਨ ਵਾਲੀ ਕ੍ਰਿਸ਼ਨਾਂਵੰਤੀ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ 5 ਸਤੰਬਰ ਦਿਨ ਮੰਗਲਵਾਰ ਨੂੰ ਫ਼ਰੀਦਕੋਟ ਵਿਖੇ ਹਰ ਸਾਲ ਦੀ ਤਰ੍ਹਾਂ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਅਧਿਆਪਕ ਦਿਵਸ ‘ਤੇ ਅਧਿਆਪਨ ਦੇ ਕਿੱਤੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਫ਼ਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ 14 ਅਧਿਆਪਕਾਂ ਨੂੰ ਅਧਿਆਪਕ ਦਿਵਸ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਦੇ ਬਲਾਕ ਰਿਸੋੋਰਸ ਹਾਲ,  ਨੇੜੇ ਜੁਬਲੀ ਸਿਨੇਮਾ ਵਿਖੇ ਸਵੇਰੇ 9:30 ਵਜੇ ਕਰਵਾਏ ਜਾ ਰਹੇ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਐਮ. ਐਲ. ਏ. ਹਲਕਾ ਫਰੀਦਕੋਟ ਹੋਣਗੇ। ਸਮਾਗਮ ਦੀ ਪ੍ਰਧਾਨਗੀ ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਅਤੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਕਰਨਗੇ। ਇਸ ਮਾਣਮੱਤੇ ਸਮਾਗਮ ’ਚ ਜਗਤਾਰ ਸਿੰਘ ਮਾਨ ਬੀ.ਪੀ .ਈ .ਓ .1, ਜਸਕਰਨ ਸਿੰਘ ਰੋਮਾਣਾ ਬੀ. ਪੀ .ਈ. ਓ .2, ਗੁਰਮੀਤ ਸਿੰਘ ਬੀ .ਪੀ .ਈ .ਓ. 3, ਸ੍ਰੀ ਸੁਸ਼ੀਲ ਆਹੂਜਾ ਬੀ .ਪੀ .ਈ .ਓ .ਜੈਤੋ ਅਤੇ ਸ ਸੁਰਜੀਤ ਸਿੰਘ ਬੀ .ਪੀ .ਈ .ਓ .ਕੋਟ ਕਪੂਰਾ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਾਮਲ ਹੋਣਗੇ। ਸ੍ਰੀ ਅਰੋੜਾ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੇ ਅਧਿਆਪਕਾਂ ’ਚ ਆਤਮਾ ਸਿੰਘ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਉਣਵਾਲਾਵਾਲਾ, ਲਕਸਮੀ ਵਰਮਾ ਲੈਕਚਰਾਰ ਫਿਜ਼ੀਕਲ ਐਜੂਕੇਸਨ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਫਿਰੋਜ਼ਪੁਰ,ਪੁਸ਼ਪਦੀਪ ਕੌਰ ਲੈਕਚਰਾਰ ਅੰਗਰੇਜ਼ੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ, ਪੂਰਨ ਨਾਥ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਹਰੀਏ ਵਾਲਾ, ਸੁਧੀਰ ਸੋਹੀ ਲੈਕਚਰਾਰ ਕੈਮਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਕੋਟਕਪੂਰਾ, ਨਵਦੀਪ ਕੱਕੜ ਐਸ ਐਸ.ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੋਟਕਪੂਰਾ, ਅਮਰਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਬਾਜ਼ੀਗਰ ਬਸਤੀ ਫਰੀਦਕੋਟ, ਪ੍ਰਵੀਨ ਲਤਾ ਸਰਕਾਰੀ ਮਿਡਲ ਸਕੂਲ ਪੱਕਾ, ਰੁਚੀ ਗੁਪਤਾ ਸਾਇੰਸ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਭਾਣਾ,ਸੁਰਿੰਦਰ ਪੁਰੀ ਇੰਚਾਰਜ਼ ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ, ਪ੍ਰਦੀਪ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੀਰਾਂ ਵਾਲੀ, ਵਰਿੰਦਰ ਸ਼ਰਮਾ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ,ਪਰਮਜੀਤ ਕੌਰ ਈ.ਟੀ.ਟੀ.ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਅਤੇ ਆਸ਼ਾ ਰਾਣੀ ਸਕੂਲ ਇੰਚਾਰਜ਼ ਸਰਕਾਰੀ ਪ੍ਰਾਇਮਰੀ ਸਕੂਲ ਦੀਪ ਸਿੰਘ ਵਾਲਾ ਸ਼ਮਲ ਹਨ।

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਗੁਰੂ “
Next articleUS Open: Madison Keys stuns Pegula to set up quarters clash with Vondrousova