“ਗੁਰੂ “

ਸੰਦੀਪ ਸਿੰਘ (ਬਖੋਪੀਰ)
         (ਸਮਾਜ ਵੀਕਲੀ)
ਗੁਰੂ ਬਾਜ਼ ਨਾ ਜੱਗ ਉੱਤੇ ਗਤ ਹੁੰਦੀ,
ਗੁਰੂ ਬਾਜ਼ ਨਾ ਜਾਗਦੇ ਭਾਗ ਮੀਆਂ
ਗੁਰੂ ਨਾਲ਼ ਹੀ ਜੱਗ ਤੇ ਨਾਮ ਹੁੰਦਾ,
ਗੁਰੂ ਹੁੰਦਾ ਏ ਸਿਰ ਦਾ ਤਾਜ਼ ਮੀਆਂ
ਗੁਰੂ ਨਾਲ਼ ਹੀ ਸੋਭਦਾ ਮਾਣ ਹੁੰਦਾ,
ਗੁਰੂ ਹੁੰਦਾ ਏ ਆਣ ਤੇ ਸ਼ਾਨ ਮੀਆਂ।
ਗੁਰੂ ਗਿਆਨ ਦਾ ਜਗਦਾ ਦੀਪ ਹੁੰਦਾ,
ਗੁਰੂ ਹੁੰਦਾ ਏ ਧਰਤ,ਅਸਮਾਨ, ਮੀਆਂ।
ਗੁਰੂ ਦਿਆ ਤੇ ਸਬਰ ਦਾ ਰੂਪ ਹੁੰਦਾ,
ਗੁਰੂ ਹੁੰਦਾ ਏ ਗੁਣਾਂ ਦੀ ਖਾਣ ਮੀਆਂ।
ਗੁਰੂ ਬੇੜੀ ਦਾ ਆਪ ਮਲਾਹ ਹੁੰਦਾ,
ਗੁਰੂ ਹੁੰਦਾ ਏ, ਅੰਤ ਤੇ ਆਦਿ ਮੀਆਂ।
ਗੁਰੂ ਰੱਬ ਦਾ ਰੂਪ ਹੈ ਆਪ ਹੁੰਦਾ,
ਗੁਰੂ ਹੁੰਦਾ ਏ ਦਿਨ ਤੇ ਰਾਤ ਮੀਆਂ।
ਗੁਰੂ ਸਬਰ ਸੰਤੋਖ ਹੈ ਆਪ ਹੁੰਦਾ,
ਗੁਰੂ ਹੁੰਦਾ ਏ ਜਾਗਦੇ ਭਾਗ ਮੀਆਂ।
ਗੁਰੂ ਮੂਲ ਤੇ ਆਪ‌ ਵਿਆਜ ਹੁੰਦਾ,
ਗੁਰੂ ਹੁੰਦਾ ਏ ਬਾਧ ਤੇ ਘਾਟ ਮੀਆਂ।
ਗੁਰੂ ਆਪ ਹੀ ਜਿੱਤ ਤੇ ਹਾਰ ਹੁੰਦਾ,
ਗੁਰੂ ਹੁੰਦਾ ਏ, ਸਭ ਸੰਸਾਰ ਮੀਆਂ।
ਗੁਰੂ ਆਪ ਹੀ ਪੁੱਤ,ਧੀ,ਬਾਪ ਹੁੰਦਾ,
ਗੁਰੂ ਹੁੰਦਾ ਏ ਮਿੱਠੜੀ ਯਾਦ ਮੀਆਂ।
ਗੁਰੂ ਆਪ ਹੀ ਕਰਮ ਤੇ ਧਰਮ ਹੁੰਦਾ,
ਗੁਰੂ ਹੁੰਦਾ ਏ ਦਿ੍ੜ੍ਹ ਵਿਸ਼ਵਾਸ ਮੀਆਂ।
ਗੁਰੂ ਆਪ ਹੀ ਅਣਖ਼ ਤੇ ਲਾਜ ਹੁੰਦਾ,
ਗੁਰੂ ਹੁੰਦਾ ਏ, ਸੰਦੀਪ ਲਈ ਨਾਜ਼ ਮੀਆਂ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਰਵਿੰਦਰ ਕੌਰ ਨੂੰ ਅਧਿਆਪਕ ਰਾਜ ਪੁਰਸਕਾਰ ਮਿਲਣ ਤੇ ਮੁਬਾਰਕਬਾਦ
Next articleਅੱਜ ਸੇਵਾ ਸੁਸਾਇਟੀ ਕਰੇਗੀ ਸ਼ਾਨਦਾਰ ਪ੍ਰਾਪਤੀਆਂ ਵਾਲੇ 14 ਅਧਿਆਪਕਾਂ ਦਾ ਸਨਮਾਨ: ਪ੍ਰਿੰਸੀਪਲ ਸੁਰੇਸ਼ ਅਰੋੜਾ