ਫਰੀਦਾਬਾਦ (ਹਰਿਆਣਾ) (ਸਮਾਜ ਵੀਕਲੀ) : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਆਪਣੇ ਹਰਿਆਣਾ ਪੜਾਅ ਦੇ ਤੀਜੇ ਅਤੇ ਆਖਰੀ ਦਿਨ ਅੱਜ ਸੋਹਾਨਾ ਦੇ ਖੇਰਲੀ ਲਾਲਾ ਤੋਂ ਮੁੜ ਸ਼ੁਰੂ ਹੋਈ। ਰਾਹੁਲ ਗਾਂਧੀ ਦੇ ਨਾਲ-ਨਾਲ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੂਰਜੇਵਾਲਾ, ਕੁਮਾਰੀ ਸ਼ੈਲਜਾ, ਕਰਨ ਸਿੰਘ ਦਲਾਲ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਕੜਾਕੇ ਦੀ ਠੰਢ ‘ਚ ਸਵੇਰੇ ਪਦਯਾਤਰਾ ਦੀ ਸ਼ੁਰੂਆਤ ਕੀਤੀ।