ਕਨੈਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੈਨੇਡਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਵਿਖੇ ਸਮੂਹ 1984 ਦੇ ਤੇ ਓਪਰੇਸ਼ਨ ਬਲੂਸਟਾਰ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆ ਢਾਡੀ ਦਰਬਾਰ ਕਰਵਾਏ ਗਏ ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਕਵੀਸ਼ਰੀ, ਢਾਡੀ ਅਤੇ ਰਾਗੀ ਜੱਥਿਆ ਵੱਲੋਂ ਹਾਜ਼ਰੀ ਭਰੀ ਗਈ ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਅਤੇ ਦੂਜੇ ਗ੍ਰੰਥੀ ਸਿੰਘਾਂ ਵਲੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਮੂਹ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਤੇ ਸਾਰਾ ਦਿਨ ਕੀਰਤਨ ਦਰਬਾਰ ਸਜਾਏ ਗਏ ॥ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਜੀ ਨੇ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਵੇਂ ਓਸ ਸਮੇਂ ਦੀ ਸਰਕਾਰ ਨੇ ਟੈਕਾਂ ਤੋਪਾਂ ਨਾਲ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਕਿਵੇਂ ਉਥੇ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਤੇ ਕਿਵੇਂ ਸਿੱਖਾਂ ਨੇ ਜਾਲਮ ਸਰਕਾਰ ਦਾ ਮੁਕਾਬਲਾ ਕੀਤਾ । ਇਸ ਤੇ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ 
ਭਾਈ ਹਰਪਾਲ ਸਿੰਘ ਜੀ ਨੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਜੂਨ 1984 ਦਾ ਦਿਨ ਨਾ ਭੁੱਲਣਯੌਗ ਨਾ ਹੀ ਬਖਸ਼ਣਯੋਗ ਹੈ । ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਇੰਦਰਾ ਗਾਧੀ ਨੇ ਹੋਰਾਂ ਨੇ ਰਲ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕਰਵਾਇਆ ਉਹ ਬਖ਼ਣਯੋਗ ਨਹੀ ਸੀ ।ਓਨਾ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨਾ ਨੂੰ ਯਾਦ ਕਰਵਾਦਿਆ ਕਿਹਾ ਕਿ ਸੰਤ ਜੀ ਕਹਿੰਦੇ ਸਨ ਕਿ ਜਦੋ ਸ੍ਰੀ ਦਰਬਾਰ ਸਾਹਿਬ ਤੇ ਫ਼ੌਜ ਹਮਲਾ ਕਰੂ ਗੀ ਓਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇ ਗੀ । ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਵੇ ਕਨੇਡਾ ਵਿਚ ਉਨ੍ਹਾਂ ਤੇ ਦਬਾਅ ਪਾਇਆ ਜਾਂਦਾ ਹੈ ਕੇ ਗੁਰੂ ਘਰ ਵਿਚ ਲੱਗੀਆ ਸ਼ਹੀਦਾ ਦੀਆ ਫੋਟੋਆ ਹਟਾਈਆਂ ਜਾਣ ਤੇ ਓਸ ਖੂਨੀ ਸਾਕੇ ਨੂੰ ਭੁੱਲਣ ਨੂੰ ਕਿਹਾ ਜਾਂਦਾ ਹੈ ਉਨ੍ਹਾਂ ਨੇ ਕਿਹਾ ਕੇ ਨਾ ਅਸੀ ਓਸ ਸਾਕੇ ਨੂੰ ਭੁੱਲਾ ਗੇ ਨਾ ਹੀ ਸ਼ਹੀਦਾਂ ਦੀਆਂ ਫੋਟੋਆਂ ਹਟਾਈਆਂ ਜਾਣ ਗੀਆ। ਇਸ ਮੌਕੇ ਤੇ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਓਂਕਾਰ ਸਿੰਘ ਗਰੇਵਾਲ ਜੀ ਨੇ ਗੁਰੂ ਘਰ ਵਿੱਚ ਹਾਜ਼ਰੀ ਭਰੀ ਤੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਸੰਗਤ ਨੂੰ ਇਸ ਤਰਾ ਸ਼ਹੀਦਾਂ ਦੀ ਯਾਦ ਨੂੰ ਮਨਾਉਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸੰਗਤਾਂ ਨੂੰ ਹਜ਼ੂਰੀ ਭਾਈ ਰਵਿੰਦਰ ਸਿੰਘ ਭਾਈ ਗੁਲਾਬ ਸਿੰਘ ਭਾਈ ਕਰਨੈਲ ਸਿੰਘ ਜੀ ਭਾਈ ਸ਼ਮਸ਼ੇਰ ਸਿੰਘਜੀ ਭਾਈ ਨਿਸ਼ਾਨ ਸਿੰਘ ਭਾਈ ਪਲਵਿੰਦਰ ਸਿੰਘ ਭਾਈ ਮਨਜੋਤ ਸਿੰਘ ਭਾਈ ਰਣਜੀਤ ਸਿੰਘ ਭਾਈ ਗੁਰਵਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਭਾਈ ਰਣਜੀਤ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਅਤੇ ਗਿਆਨੀ ਅਮਨਦੀਪ ਸਿੰਘ ਭੁੱਲਾਰਾਈ ਜੀ ਤੇ ਢਾਡੀ ਜੱਥਾ ਭਾਈ ਗੁਰਿੰਦਰ ਸਿੰਘ ਬੈਂਸ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਤੇ ਕਵੀਸ਼ਰੀ ਜੱਥਾ ਭਾਈ ਗੁਰਿੰਦਰਪਾਲ ਸਿੰਘ ਬੈਂਕਾਂ ਵਲੋ ਕਵੀਸ਼ਰੀ ਸਰਵਣ ਕਰਵਾਈਆਂ ਗਈਆਂ । ਇਸ ਮੌਕੇ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਦੀ ਸਾਰੇ ਕਮੇਟੀ ਮੈਂਬਰ ਤੇ ਦਫ਼ਤਰ ਅਧਿਕਾਰੀ ਭਾਈ ਗੁਰਵੀਰ ਸਿੰਘ ਭਾਈ ਗੁਰਪ੍ਰੀਤ ਸਿੰਘ ਮੌਜੂਦ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



