HOME ਸੁੱਚਾ ਸਿੰਘ, ਜਗਦੀਸ਼ ਗੱਦੋਵਾਲੀ ਤੇ ਜਗਜੀਤ ਜੱਗਾ ਬਣੇ ਬਸਪਾ ਦੇ ਹਲਕਾ ਕਰਤਾਰਪੁਰ...

ਸੁੱਚਾ ਸਿੰਘ, ਜਗਦੀਸ਼ ਗੱਦੋਵਾਲੀ ਤੇ ਜਗਜੀਤ ਜੱਗਾ ਬਣੇ ਬਸਪਾ ਦੇ ਹਲਕਾ ਕਰਤਾਰਪੁਰ ਦੇ ਜਨਰਲ ਸਕੱਤਰ

11

ਜਲੰਧਰ   (ਸਮਾਜ ਵੀਕਲੀ)   ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਵੱਲੋਂ ਵਿਧਾਨਸਭਾ ਹਲਕਾ ਕਰਤਾਰਪੁਰ ਵਿੱਚ ਲਗਾਤਾਰ ਸੰਗਠਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਬਸਪਾ ਦੇ ਟਕਸਾਲੀ ਵਰਕਰਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ ਅੱਜ ਐਤਵਾਰ ਨੂੰ ਬਸਪਾ ਵੱਲੋਂ ਹਲਕਾ ਕਰਤਾਰਪੁਰ ਵਿੱਚ ਜਨਰਲ ਸਕੱਤਰ ਤੇ ਸਕੱਤਰ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਦੱਸਿਆ ਕਿ ਸਮਰਪਿਤ ਆਗੂ ਸੁੱਚਾ ਸਿੰਘ ਬਿਨਪਾਲਕੇ, ਜਗਦੀਸ਼ ਗੱਦੋਵਾਲੀ ਤੇ ਜਗਜੀਤ ਸਿੰਘ ਜੱਗਾ ਖਹਿਰਾ ਨੂੰ ਹਲਕਾ ਕਰਤਾਰਪੁਰ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਟਕਸਾਲੀ ਆਗੂ ਅਮਰਜੀਤ ਸਿੰਘ ਜੀਤੀ ਨੂੰ ਹਲਕੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬਲਵਿੰਦਰ ਕੁਮਾਰ ਐਡਵੋਕੇਟ ਨੇ ਨਵੀਆਂ ਜ਼ਿੰਮੇਵਾਰੀਆਂ ਮਿਲਣ ‘ਤੇ ਇਨ੍ਹਾਂ ਆਗੂਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਮਿਹਨਤੀ ਤੇ ਸਮਰਪਿਤ ਆਗੂ ਬਸਪਾ ਨੂੰ ਹਲਕਾ ਕਰਤਾਰਪੁਰ ਤੋਂ ਜੇਤੂ ਬਣਾਉਣ ਲਈ ਡਟ ਕੇ ਕੰਮ ਕਰਨਗੇ। ਸੁੱਚਾ ਸਿੰਘ ਬਿਨਪਾਲਕੇ, ਜਗਦੀਸ਼ ਗੱਦੋਵਾਲੀ, ਜਗਜੀਤ ਸਿੰਘ ਜੱਗਾ ਤੇ ਅਮਰਜੀਤ ਸਿੰਘ ਜੀਤੀ ਨੇ ਆਪਣੀ ਨਿਯੁਕਤੀ ਲਈ ਬਸਪਾ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleKhalistan’s New Frontier: How Separatist Networks Are Regrouping in Azerbaijan
Next articleਅੱਜ ਮਿਤੀ 6 ਜੂਨ 2026 ਨੂੰ ਓਨਟਾਰੀਓ ਖਾਲਸਾ ਦਰਬਾਰ ਵਿਖੇ ਸਮੂਹ 1984 ਦੇ ਤੇ ਓਪਰੇਸ਼ਨ ਬਲੂਸਟਾਰ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆ ਸਮਾਗਮ ਕਰਵਾਏ ਗਏ