ਲੋਕ ਸਾਹਿਤ ਕਲਾ ਕੇਂਦਰ ਦੁਆਰਾ ਅੱਜ ਦੀ ਸ਼ਾਮ ਕਵੀਆਂ ਦੇ ਨਾਮ” ਵਿਸ਼ਾਲ ਕਵੀ ਦਰਬਾਰ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ” ਅੱਜ ਦੀ ਸ਼ਾਮ ਕਵੀਆਂ ਦੇ ਨਾਮ” ਵਰਕਰ ਕਲੱਬ ਵਿਖੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਾਹਿਤਕਾਰ ਡਾ ਰਾਮ ਮੂਰਤੀ, ਪ੍ਰਸਿੱਧ ਪੱਤਰਕਾਰ ਰੋਸ਼ਨ ਖੈੜਾ, ਸ਼ਾਇਰ ਜੈਲਦਾਰ ਸਿੰਘ ਹਸਮੁਖ, ਕਹਾਣੀਕਾਰ ਬਲਰਾਜ ਕੁਹਾੜਾ, ਵਰਕਰ ਕਲੱਬ ਦੇ ਜਨਰਲ ਸਕੱਤਰ ਨਰੇਸ਼ ਭਾਰਤੀ ਅਤੇ ਕੇਂਦਰ ਦੇ ਪ੍ਰਧਾਨ ਅਸ਼ਵਨੀ ਜੋਸ਼ੀ ਆਦਿ ਨੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਕੇਂਦਰ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਦੱਸਿਆ ਕਿ ਕਵੀ ਦਰਬਾਰ ਵਿੱਚ ਇਲਾਕੇ ਭਰ ਦੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸ਼ਾਇਰ ਸ਼ਾਮਿਲ ਹੁੰਦੇ ਨੇ ਤੇ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ।

ਕਵੀ ਦਰਬਾਰ ਵਿੱਚ ਕਵੀਆਂ ਤੇ ਸਰੋਤਿਆ ਨਾਲ ਸਾਂਝ ਪਾਉਂਦੇ ਹੋਏ ਡਾ. ਰਾਮ ਮੂਰਤੀ ਅਤੇ ਰੋਸ਼ਨ ਖੈੜਾ ਨੇ ਕਿਹਾ ਕਿ ਲੋਕ ਸਾਹਿਤ ਕਲਾ ਕੇਂਦਰ, ਆਰ ਸੀ ਐਫ ਵਲੋਂ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾ ਕੇ ਆਪਣੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕਵੀ ਉਹੀ ਹੁੰਦਾ ਹੈ ਜੋ ਸਮਾਜ ਦੀ ਪੀੜ੍ਹਾ ਨੂੰ ਸਮਝ ਕੇ ਆਪਣੀਆਂ ਰਚਨਾਵਾਂ ਨੂੰ ਧੁਰਾ ਬਣਾਉਂਦਾ ਹੈ ਤੇ ਉਸ ਨੂੰ ਨਾਇਕ ਵਜੋਂ ਪੇਸ਼ ਕਰਦਾ ਹੈ। ਸਮਾਜ ਵਿੱਚ ਕਲਮਾਂ ਹੀ ਪਰਿਵਰਤਨ ਲਿਆਉਂਦੀਆਂ ਹਨ। ਸਾਡੇ ਦੇਸ਼ ਵਿੱਚ ਅਨੇਕਾਂ ਸਮੱਸਿਆਵਾਂ ਅਤੇ ਕੁਰਤੀਆਂ ਹਨ ਜਿਨ੍ਹਾਂ ਵਿਰੁੱਧ ਕਵੀਆਂ ਨੂੰ ਨਿਡਰਤਾ ਨਾਲ ਪਹਿਰਾ ਦੇਣਾ ਹੋਵੇਗਾ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਜੇ ਵਧੀਆ ਸਮਾਜ ਸਿਰਜਣਾ ਹੈ ਤਾਂ ਸੁਚਾਰੂ ਸੋਚ ਵਾਲੇ ਸਾਹਿਤਕਾਰਾਂ ਤੇ ਕਵੀਆਂ ਨੂੰ ਇਕਜੁੱਟ ਹੋ ਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਵਿਰੁੱਧ ਸੰਘਰਸ਼ ਕਰਨ ਦੀ ਜਰੂਰਤ ਹੈ।

ਕਵੀ ਦਰਬਾਰ ਵਿੱਚ ਮਨਜਿੰਦਰ ਕਮਲ ਨੇ ਰਚਨਾ ਮੈਲੀ ਨਜਰ ਸ਼ਾਹਾਂ ਦੀ, ਜਿਨ੍ਹਾਂ ਦੇ ਘਰ ਨੂੰ ਜਾਂਦੀ ਹੈ, ਹਰਜਿੰਦਰ ਰਾਣਾ ਸੈਦੋਵਾਲੀਆ ਨੇ ਜਾਤਾਂ ਪਿੱਛੇ ਲੜ- ਲੜ, ਨਰੇਸ਼ ਕੁਮਾਰ ਨੇ ਹੈ ਕੌਨ ਸਾ ਮੁਕਾਮ ਜੋ ਹਾਸਿਲ ਨਹੀਂ ਕਿਆ ਜਾ ਸਕਤਾ , ਸ਼ਹਿਬਾਜਪੁਰ ਖਾਨ ਨੇ ਵਕਤ ਭੈੜਾ ਕੱਟਣਾ ਬੜ੍ਹਾ ਔਖਾ, ਅਬਰਾਰ ਅੰਸਾਰੀ ਨੇ ਮੁਹੱਬਤ ਕੀ ਜਰੂਰਤ ਹੈ ਮੁਹੱਬਤ ਕਿਉਂ ਨਹੀ ਕਰਤੇ, ਮੈਡਮ ਧਨਵਿੰਦਰ ਕੌਰ ਨੇ ਬੇਟੀ ਬਚਾਓ – ਬੇਟੀ ਪੜ੍ਹਾਓ, ਜਸਵੰਤ ਸਿੰਘ ਮਜਬੂਰ ਨੇ ਮਜਬੂਰ ਨਹੀਂ ਮਜਬੂਤ ਹੋਣਾ ਚਾਹੀਦਾ, ਰੰਗਕਰਮੀ ਅਨਿਲ ਕੁਮਾਰ ਨੇ ਆਪ ਕੋ ਹਮਾਰੀ ਕਸਮ, ਮੈਡਮ ਅਮਨਦੀਪ ਕੌਰ ਨੇ ਭਰੂਣ ਹੱਤਿਆ ਕਲੰਕ ਹੈ, ਜੈਲਦਾਰ ਸਿੰਘ ਹਸਮੁਖ ਨੇ ਹੀਰਿਆਂ ਵਰਗੇ ਯਾਰ ਪਿਆਰੇ ਨਹੀਂ ਭੁੱਲਦੇ, ਬਲਰਾਜ ਕੁਹਾੜਾ ਨੇ ਅਹਿਸਾਸ, ਧਰਮ ਪਾਲ ਪੈਂਥਰ ਨੇ ਚੱਲਣ ਤਾਨਾਸ਼ਾਹੀ ਨੀਤੀਆਂ, ਭਾਂਵੇ ਲੋਕਾਂ ਦੀ ਸਰਕਾਰ, ਅਸ਼ਵਨੀ ਜੋਸ਼ੀ ਨੇ ਕਦੇ ਮਿਲਾਂਗੇ , ਜਸਪਾਲ ਚੋਹਾਨ ਨੇ ਔਰਤ ਹੋਣਾ ਅਪਰਾਧ ਹੈ, ਸੁਰਜੀਤ ਸਿੰਘ ਸੰਧੂ ਨੇ ਭੂਲ ਕਰ ਸਭੀ ਸ਼ਿਕਵੇ ਗਿਲੇ ਅਤੇ ਕਰਮਜੀਤ ਸਿੰਘ ਗੁਰਦਾਸਪੁਰੀ ਨੇ ਆਦਿ ਨੇ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਕਵੀ ਦਰਬਾਰ ਨੂੰ ਸਫਲ ਬਣਾਉਣ ਲਈ ਨਵਦੀਪ ਕੁਮਾਰ, ਸਤਨਾਮ ਬਠਿੰਡਾ, ਅਵਤਾਰ ਸਿੰਘ, ਕ੍ਰਿਸ਼ਨ ਲਾਲ ਜੱਸਲ, ਝਲਮਣ ਸਿੰਘ, ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਪਵਨ ਧੀਮਾਨ, ਸੁਸ਼ੀਲ ਮੋਰੀਆ, ਮੁਕੇਸ਼ ਕੁਮਾਰ ਪਾਲ, ਹੈਦਰ ਅਲੀ, ਰਵਿੰਦਰ, ਸੰਧੂਰਾ ਸਿੰਘ, ਵੇਦ ਪ੍ਰਕਾਸ਼ ਅਤੇ ਐਮ ਹੱਕ ਆਦਿ ਨੇ ਭਰਪੂਰ ਯੋਗਦਾਨ ਪਾਇਆ।

 

Previous articleਕਬੱਡੀ ਮਹਾਂਕੁੰਭ ਮਿਤੀ 20,21 ਅਤੇ 22 ਫਰਵਰੀ ਨੂੰ ਪਿੰਡ ਦੇਧਨਾਂ (ਪਟਿਆਲਾ) ਵਿਖ਼ੇ :- ਬਿੱਲਾ ਗਿੱਲ ਦੀਨੇਵਾਲ ਯੂ ਕੇ ।
Next articleਮਹਾਂ ਸ਼ਿਵਰਾਤਰੀ ਦੇ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਵੱਲੋਂ ਸਿ਼ਵ ਭਗਤਾਂ ਨੂੰ ਸ਼ੁਭਕਾਮਨਾਵਾਂ ਭੇਂਟ