ਕਬੱਡੀ ਮਹਾਂਕੁੰਭ ਮਿਤੀ 20,21 ਅਤੇ 22 ਫਰਵਰੀ ਨੂੰ ਪਿੰਡ ਦੇਧਨਾਂ (ਪਟਿਆਲਾ) ਵਿਖ਼ੇ :- ਬਿੱਲਾ ਗਿੱਲ ਦੀਨੇਵਾਲ ਯੂ ਕੇ ।

ਪਟਿਆਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਮੀਰੀ ਪੀਰੀ ਸਪੋਰਟਸ ਕਲੱਬ ਪਿੰਡ ਦੇਧਨਾਂ ਵਲੋਂ ਮਿਤੀ 20,21 ਅਤੇ 22 ਫਰਵਰੀ ਨੂੰ ਕਬੱਡੀ ਮਹਾਂਕੁੰਭ ਕਰਵਾਇਆ ਜਾ ਰਿਹਾ। ਕਬੱਡੀ ਦੇ ਥੰਮ ਪ੍ਰਸਿੱਧ ਕਬੱਡੀ ਫੋਰ ਬਾਈ ਫੋਰ ਪ੍ਰਮੋਟਰ ਬਿੱਲਾ ਗਿੱਲ ਦੀਨੇਵਾਲ ਯੂ. ਕੇ. ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਐਨ. ਆਰ. ਆਈ ਪ੍ਰਧਾਨ ਬਲਦੇਵ ਸਿੰਘ ਪ੍ਰਬੰਧਕ ਸੰਦੀਪ ਸਾਂਵਰਾ,ਦੇ ਸਹਿਯੋਗ ਨਾਲ ਕਬੱਡੀ ਮਹਾਂ ਕੁੰਭ ਬਹੁਤ ਹੀ ਸਾਨੋ ਸੌਕਤ ਨਾਲ ਕਰਵਾਇਆ ਜਾ ਰਿਹਾ ਏ, ਜਿਸ ਵਿੱਚ ਬਹੁਤ ਹੀ ਚੋਟੀ ਦੀਆਂ ਅੱਠ (ਆਲ ਓਪਨ ) ਟੀਮਾ ਹਿੱਸਾ ਲੈਣਗੀਆਂ ਪਹਿਲਾ ਇਨਾਮ 1 ਲੱਖ ਰੁਪਏ ਦੂਜਾ ਇਨਾਮ 75 ਹਜਾਰ ਰੁਪਏ ਹੋਵੇਗਾ, ਇਸ ਟੂਰਨਾਮੈਂਟ ਵਿੱਚ ਬੈਸਟ ਰੇਡਰ ਨੂੰ ਅਤੇ ਬੈਸਟ ਜਾਫੀ ਨੂੰ ਕੰਬਾਇਨ ਨਾਲ ਸਨਮਾਨਿਤ ਕੀਤਾ ਜਾਵੇਗਾ ਕੰਬਾਇਨਾਂ ਦਲਵੀਰ ਸਿੰਘ ਗਿੱਲ ਯੂ. ਕੇ ਦੁਵਾਰਾ ਦਿੱਤੀਆਂ ਜਾਣਗੀਆਂ। ਆਪ ਸਭ ਨੂੰ ਬੇਨਤੀ ਹੈ ਕਿ ਕਬੱਡੀ ਮਹਾਂ ਕੁੰਭ ਮਿਤੀ 20,21 ਅਤੇ 22 ਫਰਵਰੀ ਨੂੰ ਪਿੰਡ ਦੇਧਨਾਂ (ਪਟਿਆਲਾ) ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।

 

Previous articleਅੰਤਰਰਾਸ਼ਟਰੀ ਕਬੱਡੀ ਕੱਪ 9 ਮਾਰਚ 2023 ਨੂੰ ਪਿੰਡ ਕੁਰੜ ਛਾਪਾ ਵਿਖੇ ।
Next articleਲੋਕ ਸਾਹਿਤ ਕਲਾ ਕੇਂਦਰ ਦੁਆਰਾ ਅੱਜ ਦੀ ਸ਼ਾਮ ਕਵੀਆਂ ਦੇ ਨਾਮ” ਵਿਸ਼ਾਲ ਕਵੀ ਦਰਬਾਰ ਆਯੋਜਿਤ