ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀ ਖੁੱਲ੍ਹੀ ਨੂੰ ਤਿੰਨ ਸਾਲ ਪੂਰੇ ਹੋਣ ਤੇ ਤੀਸਰੀ ਵਰਹੇਗੰਢ ਮਨਾਈ ਗਈ ਜਿਸ ਵਿੱਚ ਸਤਿਗੁਰਾਂ, ਪੁਰਖਿਆਂ ਦੇ ਮਿਸ਼ਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਅਤੇ ਸਮਾਜ ਦੀ ਬਿਹਤਰੀ ਨੂੰ ਲ਼ੈ ਕੇ ਨਵੀਆਂ ਗਤੀਵਿਧੀਆਂ ਜਾਂ ਸਹੂਲਤਾਂ ਦੇਣ ਲਈ ਪ੍ਰੋਗਰਾਮ ਕੀਤਾ ਗਿਆ, ਇਸ ਲਾਇਬ੍ਰੇਰੀ ਨੂੰ ਬਲਵੀਰ ਸਿੰਘ ਇੰਗਲੈਂਡ ਜੀ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੀ ਦਸਾਂ ਨੌਹਾਂ ਦੀ ਕਿਰਤ ਨਾਲ ਅੱਜ ਤੋਂ ਲਗਭਗ ਤਿੰਨ ਸਾਲ ਪਹਿਲਾਂ ਇਹ ਲਾਇਬ੍ਰੇਰੀ ਖੋਲ੍ਹੀ ਸੀ ਹੁਣ ਤੱਕ ਆਪ ਜੀ ਨੇ ਛੇ ਹੋਰ ਲਾਈਬ੍ਰੇਰੀਆਂ ਖੋਲ੍ਹਣ ਵਿੱਚ ਵੱਧ ਚੜ੍ਹ ਕੇ ਮੱਦਦ ਕੀਤੀ ਹੈ, ਉੱਥੇ ਹੀ ਆਪ ਜੀ ਨੇ ਵਿਦੇਸ਼ ਦੀ ਧਰਤੀ ਤੇ ਗ੍ਰੈਵਜੈਂਡ ਯੂਕੇ (ਇੰਗਲੈਂਡ) ਵਿੱਚ ਲਾਈਬ੍ਰੇਰੀ ਖੋਲ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ, ਇਹ ਲਾਈਬ੍ਰੇਰੀਆਂ ਬਿਲਕੁਲ ਸਮਾਜ ਨੂੰ ਸਮਰਪਿਤ ਅਤੇ ਬਿਲਕੁਲ ਫਰੀ ਸਹੂਲਤ ਦੇ ਰਹੀਆਂ ਹਨ, ਜਿਵੇਂ ਕਿ ਬੇਸ਼ੁਮਾਰ ਕਿਤਾਬਾਂ, ਫ੍ਰੀ ਟਿਊਸ਼ਨ ਸੈਂਟਰ ਫਰੀ ਸਿਲਾਈ ਕਢਾਈ ਸੈਂਟਰ, ਫ੍ਰੀ ਪ੍ਰਿੰਟਰ, ਫ੍ਰੀ ਕੌਫੀ ਮਸ਼ੀਨ ਫਰੀ ਵਾਈਫਾਈ (ਇੰਟਰਨੈਟ ਸਹੂਲਤ) ਮਿਊਜ਼ਿਕ ਸੈਂਟਰ ਆਦਿ ਅੱਜ ਇਸ ਮੌਕੇ ਲਾਈਬ੍ਰੇਰੀ ਦੇ ਕਰਤਾ ਧਰਤਾ ਬਲਬੀਰ ਸਿੰਘ ਇੰਗਲੈਂਡ ਤੋਂ, ਮਾਨਯੋਗ ਸੋਹਣ ਸਹਿਜਲ ਜੀ, ਮੈਡਮ ਸੁਕੰਤਲਾ ਜੀ, ਜੋਗਿੰਦਰਪਾਲ ਜੀ ਚਿੱਕਾ ਜਰਮਨ ਤੋਂ, ਐਂਕਰ ਰਿਸ਼ੀ, ਪੱਤਰਕਾਰ ਜਸਵਿੰਦਰ ਢੱਡਾ ਜੀ, ਲਾਈਬ੍ਰੇਰੀਅਨ ਚਾਰਜ ਹਰਬੰਸ ਲਾਲ ਜੀ, ਸੁਰਜੀਤ ਬੰਗੜ ਜੀ, ਟਿਊਸ਼ਨ ਸੈਂਟਰ ਮੈਡਮ ਜਸਵਿੰਦਰ ਕੌਰ ਜੀ, ਬਿੰਦਰ ਕੌਰ ਜੀ, ਡਾਕਟਰ ਸੋਮਨਾਥ ਜੀ ਅਤੇ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly