ਸੰਤ ਰਾਮ ਉਦਾਸੀ ਦੀਆਂ ‌ਕਿਰਤਾਂ‌ ਨੂੰ

(ਸਮਾਜ ਵੀਕਲੀ)

ਜਨਮ ਦਿਨ ‘ਤੇ ਯਾਦ ਕਰਦਿਆਂ।

“ਲਹੂ ਭਿੱਜੇ ਬੋਲ ਤੇਰੇ”
“ਸੈਨਤਾਂ” ਜੋ ਤਾਂ ਮਾਰਦੇ ਨੇ,
“ਕੰਮੀਆਂ ਦੇ ਵਿਹੜੇ” ਵਿੱਚ ਆ।
“ਕਾਲਿਆਂ ਕਾਵਾਂ” ਦੇ ਹੱਥ,
“ਚਿੱਠੀਆ ਵੰਡਣ ਵਾਲਿਆ”,
“ਵਸੀਅਤ” ਦਿੱਤੀ ਕਰ ਤੇਰੇ ਨਾਂ।
“ਹਨ੍ਹੇਰੀਆਂ ਦੇ ਨਾਮ” ਵਾਲਾ,
“ਅੰਮੜੀ ਨੂੰ ਤਰਲਾ” ਭੇਜਿਆ।
“ਕੈਦੀ ਦੀ ਪਤਨੀ ਦਾ”
ਅੱਜ ਕੋਈ ਗੀਤ ਤਾਂ ਸੁਣਾ।
“ਅਧੂਰੀ ਸਵੈ ਗਾਥਾ” ਲੈ ਕੇ,
“ਚੌਂ-ਨੁਕਰੀਆਂ ਸੀਖਾਂ” ਤਾਈਂ,
“ਵਰ ਕਿ ਸਰਾਪ ਨੂੰ” ਗਿਲਾ।
“ਮਾਵਾਂ ਠੰਡੀਆਂ ਛਾਵਾਂ” ਜਿੰਨਾ
ਪੁੱਤ ਜੰਗੀਂ ਤੋਰ ਦਿੱਤੇ,
ਹੋਕਾ‌ ਦੇ ਕੇ ਕੰਮੀਂ ਨੂੰ ਜਗਾ।
ਕੰਮੀਆਂ ਦੇ ਵਿਹੜੇ ਆ ਕੇ,
ਮਘਦਿਆ ਸੂਰਜਾ ਵੇ,
ਇਕ ਵਾਰੀ ਚਾਨਣ ਚੜ੍ਹਾ।

ਜਸਪਾਲ ਜੱਸੀ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਮੀਆਂ ਦੇ ਵੇਹੜੇ ਦਾ ਸੂਰਜ – ਸੰਤ ਰਾਮ ਉਦਾਸੀ
Next articleਵਿਸਰ ਰਹੇ ਵਿਰਸੇ ਦੀਆਂ ਬਾਤਾਂ