ਮਾਨਸਾ (ਸਮਾਜ ਵੀਕਲੀ) (ਜਸਵੰਤ ਗਿੱਲ) ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਪ੍ਰਤੀਨਿਧੀ ਮੰਡਲ ਸਿਵਿਲ ਹਸਪਤਾਲ ਮਾਨਸਾ ਵਿਖੇ ਸੁਰਜੀਤ ਸਿੰਘ ਪੁੱਤਰ ਹਰਨੇਕ ਸਿੰਘ, ਗੁਰਦਿਆਲ ਕੌਰ, ਦੇਸੂ ਸਿੰਘ ਪੁੱਤਰ ਰੁਲਦੂ ਸਿੰਘ ਅਤੇ ਆਦੇਸ਼ ਹਸਪਤਾਲ ਵਿੱਚ ਦਾਖ਼ਲ ਜੱਸੀ ਸਿੰਘ ਪੁੱਤਰ ਜਸਵੰਤ ਸਿੰਘ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਪ੍ਰਤੀਨਿਧੀ ਮੰਡਲ ਨੇ ਮਜ਼ਦੂਰਾਂ ਦਾ ਹਾਲ ਪੁੱਛਿਆ ਅਤੇ ਇਸ ਹਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਤੀਨਿਧੀ ਮੰਡਲ ਵਿੱਚ ਮੋਜੂਦ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕਾਰਜਕਾਰੀ ਜਿਲ੍ਹਾ ਸਕੱਤਰ ਕਾਮਰੇਡ ਵਿਜੈ ਕੁਮਾਰ ਭੀਖੀ, ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ ਵੱਲੋਂ ਕਾ ਜਸਵੀਰ ਕੌਰ ਨੱਤ, ਜਿਲ੍ਹਾ ਆਗੂ ਬਲਬੀਰ ਕੌਰ ਖਾਰਾ ਨੇ ਕਿਹਾ ਕਿ ਪਿੰਡ ਝੱਬਰ ਵਿੱਚ ਮੁੜ ਤੋਂ ਬੰਤ ਸਿੰਘ ਝੱਬਰ ਦੇ ਸਮੇਂ ਹੋਏ ਬਹਿਸ਼ੀਪੁਣੇ, ਜਾਲਮਾਨਾ ਇਤਿਹਾਸ ਨੂੰ ਦੁਹਰਾਉਣ ਦੀ ਹਿਮਾਕਤ ਕੀਤੀ ਹੈ ਦਲਿਤ ਮਜ਼ਦੂਰਾਂ ਦੇ ਉੱਤੇ ਗੰਡਾਸਿਆ , ਕੁਹਾੜੀਆਂ ਨਾਲ ਕਾਤਲਾਨਾ ਬਰਬਰ ਹਮਲਾ ਕੀਤਾ ਗਿਆ ਸੀ ਅਤੇ ਅੱਧਮਰੇ ਪਏ ਮਜ਼ਦੂਰ ਦੇ ਮੂੰਹ ਵਿੱਚ ਜਾਤੀਸੂਚਕ ਸ਼ਬਦ ਬੋਲਦੇ ਹੋਏ ਪਿਸ਼ਾਬ ਕੀਤਾ ਗਿਆ ਹੈ । ਇਹ ਪਿੰਡ ਝੱਬਰ ਦੇ ਜਾਤੀ ਜ਼ਬਰ ਅਤੇ ਕਾਤਲਾਨਾ ਹਮਲਾ ਰਾਜਸ਼ੀ ਸੱਤਾ ਅਤੇ ਪੁਲਿਸ ਪ੍ਰਸਾਸ਼ਨ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ । ਪੁਲਿਸ ਵੱਲੋਂ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਅਤੇ ਨਾਂ ਹੀ SC,ST ਐਕਟ ਤਹਿਤ ਪਰਚਾ ਦਰਜ਼ ਕੀਤਾ ਹੈ ਉਲਟਾ ਮਜ਼ਦੂਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜ਼ੋ ਕਿ ਨਿੰਦਣ ਯੋਗ ਹੈ। ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਅਸੀਂ ਦਲਿਤ ਮਜ਼ਦੂਰਾਂ ਉੱਤੇ ਜ਼ਬਰ ਬਰਦਾਸ਼ਤ ਨਹੀਂ ਕਰਾਂਗੇ ਇਸ ਮਾਮਲੇ ਵਿੱਚ ਪੁਲੀਸ ਪ੍ਰਸਾਸ਼ਨ ਨੇ ਜੇਕਰ ਫੌਰੀ ਪਰਚਾ ਦਰਜ਼ ਕਰਕੇ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly