ਨਵੀਂ ਕਿਤਾਬ ਨੂੰ

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਨਵੀਂ ਕਿਤਾਬ ਨੂੰ ਲੋਕ-ਅਰਪਣ ਕਰਨ ਲਈ,ਕਾਹਲੀ ਕਾਹਲੀ ਪ੍ਰਚਾਰ ਹੋਣਾ ਜਰੂਰੀ ਹੈ !
ਉਵੇਂ ਹੀ ਜਿਵੇਂ ਕਿ ਨਵੇਂ ਉਤਪਾਦਨ ਦੇ ਪ੍ਭਾਵ ਦਾ ਛਾਪਣਾ ਇਸ਼ਤਿਹਾਰ ਹੋਣਾ ਜਰੂਰੀ ਹੈ !

ਵਿਆਹ ਦੀ ਪਵਿੱਤਰ ਧਾਰਾ ਅੱਜ ਕਿਸ ਅਜੀਬ ਸਹਿਜਤਾ ਨੂੰ ਮੰਨਕੇ ਕਰਾਹੇ ਤੁਰ ਰਹੀ,
ਹੈਰਾਨੀ ਜਨਕ ਖੁਸ਼ਕੀ ਰੁਝੇਵੇਂ ਮੰਤਵਾਂ ਲਈ ਦੋ ਰੂਹਾਂ ਦਾ ਖੱਜਲ ਖੁਆਰ ਹੋਣਾ ਜਰੂਰੀ ਹੈ !

ਕੇਹੀ ਜਿਹੀਆਂ ਭਿਆਨਕ ਮੁਦਰਾਵਾਂ ਦੇ ਵਿੱਚ ਲੋਕ ਬੇਹੁਦਰੇਪਣ ਵਿੱਚ ਵਗਲ਼ੇ ਜਾ ਰਹੇ,
ਹਕੂਮਤ ਨੂੰ ਵਰਜ਼ੇ ਨਾ ਕੋਈ,ਹਰੇਕ ਵਸਨੀਕ ਵੱਲੋਂ ਲਿਖਤੀ ਇਕਰਾਰ ਹੋਣਾ ਜਰੂਰੀ ਹੈ !

ਤਾਨਾਸ਼ਾਹੀ ਬਦ ਬਲਾਅ ਵਧ ਰਹੀ ਅੱਗੇ,ਸਹੀ ਦਿਮਾਗੀ ਹੋਂਦ ਹੀ ਰਾਹੋਂ ਕੁਰਾਹੇ ਪਾ ਰਹੀ,
ਤਾਜ ਤੇ ਸ਼ਰਮ ਕਿਵੇਂ ਵੱਖਰੇ ਨੇ,ਕਿ ਉਨ੍ਹਾਂ ਦੀ ਵਿਭਚਾਰੀ ਨੀਤ ‘ਚ ਹੰਕਾਰ ਹੋਣਾ ਜਰੂਰੀ ਹੈ !

ਪਸ਼ੂਆਂ ਨੂੰ ਹੱਕਣ ਲਈ ਵਾਗੀ ਵੀ ਸਦਾ ਉਨ੍ਹਾਂ ਦੀਆਂ ਮਾਨਸਿਕ ਭਾਵਨਾਵਾਂ ਨੂੰ ਸਮਝਦੇ ਨੇ,
ਮੁਲਕ ਨੂੰ ਉਜਾੜ ਰਿਹੈ ਬੇਇਤਬਾਰਾ,ਫਿਰ ਵੀ ਕਹੇ “ਮੇਰੇ ਉੱਪਰ ਇਤਬਾਰ ਹੋਣਾ ਜਰੂਰੀ ਹੈ !

ਭਾਰੀ ਝੁਕਦੀਆਂ ਪੂਰਾ ਲਿਫਦੀਆਂ ਦਲ-ਬਦਲੂ ਹਲਕੇ ਦਰਜੇ ਦੀਆਂ ਸ਼ਖਸੀਅਤਾਂ ਨਿੱਤ ਹੀ,
ਅੱਖਰਾਂ ਦੇ ਬਣਾਉਟੀ ਸ਼ਬਦਾਂ ‘ਚੋਂ ਟਪਕਦੀ ਹਰ ਇੱਕ ਲੰਬੀ ਲੋਭੀ ਲਾਰ ਹੋਣਾ ਜਰੂਰੀ ਹੈ !

ਕਹੀਆਂ ਅਣਕਹੀਆਂ ਬੋਲੀਆਂ ਸ਼ੈਲੀਆਂ ਦੇ ਵਲ਼ ਵਲ਼ੇਵੇਂ ਗੱਦੀ ਦੀ ਡਿਕਸ਼ਨਰੀ ਸਾਂਭ ਲੈਂਦੀ,
ਤਾਨਾਸ਼ਾਹੀ ਰੁਦਨ ਵਿੱਚੋਂ ਅਵਾਰਾ ਹੋਣ ਤੋਂ ,ਲੋਕ-ਭਾਵਨਾਵਾਂ ਦਾ ਖਿਲਵਾੜ ਹੋਣਾ ਜਰੂਰੀ ਹੈ !

ਬੋਲੀਆਂ ਖਿੱਤੇ ਧਰਮ ਇਤਿਹਾਸ ਕੋਈ ਸਹਿਜ ਹਲੀਮੀ ਪਿਆਰ ਵਿੱਚ ਹੀ ਨਹੀਂ ਵਿਚਰ ਰਹੇ,
ਲੋਕ ਫਸਦੇ ਰਹਿਣ ਆਪਸ ਵਿੱਚ ਹੀ ਫਸਾਦਾਂ ਦੀ ਪੁੱਠ ਵਿੱਚ ਸਦਾ ਖੱਲ਼ਾਰ ਹੋਣਾ ਜਰੂਰੀ ਹੈ ।

ਧਰਮੀ ਠੇਕੇਦਾਰਾਂ ਦੇ ਅਧਿਕਾਰ ਭੁੱਖੀਆਂ ਡੈਣਾ ਬਣਕੇ ਹਰ ਗੋਲਕ ਦਾ ਧਰਮ ਸ਼ਰੇ ਰੱਦ ਕਹੇ
ਬੇਅਦਬੀ-ਕਾਂਡ ਦੱਸ ਰਹੇ ਨੇ ਚੌਧਰੀ ਬਣਨ ਲਈ ਤਾਂ ਹਰ ਗੰਦਾ ਤਿਉਹਾਰ ਹੋਣਾ ਜਰੂਰੀ ਹੈ !

ਅਸੀਂ ਕਿਸ ਜ਼ਮਾਨੇ ਦੇ ਵਿਚਲਣ ਦੇ ਵਾਸੀ ਕਿ ਮੰਡੀ ਭੁੱਖਿਆਂ ਦਾ ਹੀ ਸ਼ਿਕਾਰ ਕਰੀ ਜਾ ਰਹੀ,
ਕਿਸੇ ਦੋਮ ਰੱਬ ਦੀ ਛੁਰੀ ਨੂੰ ਪਾਪੀ ਵਾਰਦਾਤਾਂ ਵਿੱਚ ਮਨੁੱਖੀ ਅੰਗਾਂ ਦਾ ਵਿਉਪਾਰ ਜਰੂਰੀ ਹੈ !

ਸੁਖਦੇਵ ਸਿੱਧੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਨੇਕਾਂ ਤਰ੍ਹਾਂ ਦੇ ਰੋਗ
Next articleਪੂਜਾ