ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਮਾਸਟਰ ਹਾਕੀ ਐਸੋਸੀਏਸ਼ਨ ਪੰਜਾਬ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹਾਲ ਹੀ ਵਿੱਚ ਸੁਰਜੀਤ ਸਟੇਡੀਅਮ ਜਲੰਧਰ ਵਿਖੇ ਸਾਰੇ ਖਿਡਾਰੀਆਂ ਨੂੰ ਟਰੈਕ ਸੂਟ ਤਕਸੀਮ ਕੀਤੇ ਗਏ ।ਇਹ ਟਰੈਕ ਸੂਟ ਤਕਸੀਮ ਕਰਨ ਦੀ ਰਸਮ ਮਾਸਟਰ ਹਾਕੀ ਐਸੋਸੀਏਸ਼ਨ ਪੰਜਾਬ ਦੇ ਡਾਇਰੈਕਟਰ ਅਰਜਨ ਐਵਾਰਡੀ ਓਲੰਪੀਅਨ ਰਜਿੰਦਰ ਸਿੰਘ ਵਲੋਂ ਅਦਾ ਕੀਤੀ ਗਈ । ਉਹਨਾਂ ਨੇ ਇਸ ਮੌਕੇ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਹੀ ਐਨਆਰਆਈ ਵੀਰਾਂ ਦਾ ਐਸੋਸੀਏਸ਼ਨ ਵੱਲੋਂ ਸ਼ੁਕਰਾਨਾ ਕਰਦੇ ਹਨ ਜੋ ਹਮੇਸ਼ਾ ਜੀ ਜਾਨ ਨਾਲ ਦਾਨ ਕਰਕੇ ਸਾਰੇ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਤ ਕਰਦੇ ਹਨ । ਪ੍ਰੈਸ ਨੂੰ ਜਾਣਕਾਰੀ ਕਲੱਬ ਦੇ ਅਹੁਦੇਦਾਰ ਮੈਂਬਰ ਕੁਲਵੰਤ ਸਿੰਘ ਚੁੰਬਰ ਯੂਕੇ ਵੱਲੋਂ ਦਿੱਤੀ ਗਈ। ਸਾਰੇ ਹੀ ਖਿਡਾਰੀਆਂ ਅਤੇ ਮਾਸਟਰ ਹਾਕੀ ਐਸੋਸੀਏਸ਼ਨ ਵਲੋਂ ਡਾਇਰੈਕਟਰ ਰਜਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ ਤੇ ਪ੍ਰਵਾਸੀ ਭਾਰਤੀਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj