ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਗਤਾਂ ਆ ਰਹੀਆਂ ਅਤੇ ਜਾ ਰਹੀਆਂ ਸੰਗਤਾਂ ਦੇ ਲਈ ਇਲਾਕਾ ਨਿਵਾਸੀਆਂ ਬੰਗਾ ਵਿਖੇ ਅਥਾਹ ਲੰਗਰ ਦੀ ਸੇਵਾ ਚੱਲ ਰਹੀ ਹੈ। ਇਹ ਲੰਗਰ ਦੀ ਸੇਵਾ ਦਾਣਾ ਮੰਡੀ ਬੰਗਾ ਵਿਖੇ ਚੱਲ ਰਹੀ ਹੈ ਇਸ ਵਿੱਚ ਇਲਾਕੇ ਦੀ ਸੰਗਤ ਦੁਕਾਨਦਾਰ, ਦਿਹਾੜੀਦਾਰ, ਮੁਲਾਜ਼ਮਾਂ , ਮਜ਼ਦੂਰ ਅਤੇ ਕਿਸਾਨ ਸਭ ਮਿਲ ਕੇ ਲੰਗਰ ਦੀ ਸੇਵਾ ਕਰ ਰਹੇ ਹਨ। ਮੈਂ ਦੇਖਿਆ ਕਿ ਕਈ ਔਰਤਾਂ ਅਤੇ ਬੱਚੇ ਘਰਾਂ ਨੂੰ ਵੀ ਲੰਗਰ ਲੈਕੇ ਜਾਂਦੇ ਹਨ। ਬਹੁਤ ਹੀ ਪਿਆਰ ਨਾਲ ਲੰਗਰ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਕੋਈ ਊਚ ਨੀਚ ਜਾਤਿ ਪਾਤ ਦਾ ਫ਼ਰਕ ਨਹੀਂ ਹੈ। ਮੈਂ ਕਈ ਉਥੇ ਕਾਗਜ਼ ਚੁੱਕਣ ਵਾਲਿਆਂ ਦੇ ਬੱਚੇ ਵੀ ਲੰਗਰ ਵਰਤਾਉਂਦੇ ਵੇਖੇ ਹਨ।ਡਾ ਕਲਸੀ ਹੁਣਾਂ ਦੀ ਟੀਮ ਕੋਲੋਂ ਜਿਸ ਵੇਲੇ ਮਰੀਜ਼ਾਂ ਵਾਰੇ ਪਤਾ ਕੀਤਾ ਤਾਂ ਉਸ ਨੇ ਮਰੀਜ਼ਾਂ ਦੀ ਗਿਣਤੀ ਨੂੰ ਬੇਹਿਸਾਬੀ ਹੈ ਇਸ ਲਈ ਲਈ ਡਾਕਟਰਾਂ ਕੋਲ ਵੀ ਮਰੀਜ਼ਾਂ ਦੀ ਵੱਡੀ ਗਿਣਤੀ ਸੀ। ਜਿਸ ਸੰਗਤ ਨੂੰ ਨਹੀ ਪਤਾ ਲੱਗਦਾ ਕਿ ਗੁਰੂ ਕਾ ਲੰਗਰ ਕਿਧਰ ਚਲਦਾ ਹੈ ਮੇਨ ਗੇਟ ਤੇ ਸ਼ਰਧਾਲੂ ਬੈਠੇ ਹੋਏ ਹਨ ਅਤੇ ਅਨਾਊਂਸਮੈਂਟ ਕਰੀ ਜਾਂਦੇ ਹਨ।