(ਸਮਾਜ ਵੀਕਲੀ)
ਅੱਜ ਕੱਲ੍ਹ ਲਗਭਗ ਹਰ ਇੱਕ ਇਨਸਾਨ ਤਨਾਅ ਵਿੱਚ ਹੈ। ਤਨਾਅ ਇੱਕ ਮਾਨਸਿਕ ਬਿਮਾਰੀ ਹੈ ਤੇ ਅਸੀਂ ਨਾ ਚਾਹੁੰਦੇ ਹੋਏ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਾ। ਚਿੰਤਾ ਤੇ ਤਨਾਅ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਅਕਸਰ ਅਸੀਂ ਤਨਾਅ ਦਾ ਸ਼ਿਕਾਰ ਹੋ ਜਾਂਦੇ ਉਦੋਂ ਹੁੰਦੇ ਹਾ। ਜਦੋਂ ਅਸੀਂ ਸਾਰਿਆ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਾ ਤੇ ਆਪਣੀਆ ਇੱਛਾਵਾਂ ਮਾਰ ਦਿੰਦੇ ਹਾ ਤੇ ਆਪਣੇ ਆਪ ਨੂੰ ਦੁੱਖੀ ਕਰਦੇ ਹਾ।
ਘਰ ਪਰਿਵਾਰ ਵਿੱਚ ਰਹਿ ਕੇ ਔਰਤਾਂ ਦੀ ਬੈਂਡ ਵੱਜੀ ਪਈ ਹੈ। ਘਰ ਦੇ ਹਾਲਾਤਾਂ ਵਿੱਚ ਤਨਾਅ ਹੋਣਾ ਲਾਜ਼ਮੀ ਹੈ। ਪਰ ਤਨਾਅ ਲੈ ਕੇ ਵੀ ਇਸ ਸਭ ਦਾ ਕੋਈ ਹੱਲ ਨਹੀਂ ਹੈ। ਮੈਨੂੰ ਵੀ ਤਨਾਅ ਹੋ ਜਾਂਦਾ ਹੈ। ਪਰ ਮੈਂ ਇਸ ਤੋਂ ਛੁਟਕਾਰਾ ਪਾਉਣ ਲਈ ਕੁਛ ਟਿਪਸ ਵਰਤਦੀ ਹਾ । ਉਹ ਟਿਪਸ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾ ।
ਟਿਪਸ-
1 ਸੰਗੀਤ – ਜਦੋਂ ਮੈਨੂੰ ਤਨਾਅ ਹੁੰਦਾ ਹੈ। ਤਾਂ ਮੈਂ ਆਪਣੀ ਪਸੰਦ ਦਾ ਸੰਗੀਤ ਸੁਣ ਲੈਂਦੀ ਹਾ।
2 ਮੈਡੀਟੇਸ਼ਨ – ਮੈਡੀਟੇਸਨ ਤਨਾਅ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਮੈਂ ਹਰ ਰੋਜ਼ ਸਵੇਰੇ ਦੱਸ ਮਿੰਟ ਕਰਦੀ ਹਾ।
3 ਜਲਦੀ ਉੱਠਣਾ – ਆਮ ਤੋਰ ਤੇ ਅਸੀਂ ਲੇਟ ਉੱਠਦੇ ਹਾਂ । ਸਾਨੂੰ ਜਲਦੀ ਉੱਠਣਾ ਚਾਹੀਦਾ ਹੈ। ਲੇਟ ਉੱਠਣਾ ਵੀ ਤਨਾਅ ਦਾ ਵੱਡਾ ਕਾਰਨ ਹੈ।
4 ਮਿਲ ਜੁਲ ਕੇ ਕੰਮ ਕਰਨਾ – ਮੇਰਾ ਇਹ ਮੰਨਣਾ ਹੈ ਕਿ ਸਾਨੂੰ ਘਰ ਵਿੱਚ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਘਰ ਵਿੱਚ ਜਦੋਂ ਇੱਕ ਜਣਾ ਕੰਮ ਕਰਦਾ ਹੈ ਤਾਂ ਥੱਕ ਜਾਦਾ ਹੈ।
5 ਯੋਗਾ – ਆਪਣੇ ਲਈ ਸਾਨੂੰ ਇੱਕ ਘੰਟਾ ਕੱਢੋ ਕੇ ਯੋਗਾ ਕਰੋ ਇਹ ਤਨਾਅ ਦੂਰ ਕਰਨ ਦਾ ਵਧੀਆ ਤਰੀਕਾ ਹੈ। ਉਮੀਦ ਕਰਦੀ ਹਾ ਮੇਰੇ ਟਿਪਸ ਤੁਹਾਡੇ ਕੰਮ ਆਉਣਗੇ।
ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
ਫੋਨ ਨੰਬਰ – 6280157535