ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਚਾਹੇ ਭਾਰਤ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਦੋਵਾਂ ਸਰਕਾਰਾਂ ਦੀ ਬੇਧਿਆਨੀ ਅਤੇ ਪਾਰਸ਼ਾਨਿਕ ਕਾਰਜ ਪ੍ਰਣਾਲੀ ਵਿੱਚ ਅਵਹੇਲਣਾ ਹੋਣ ਕਾਰਨ ਅਜੋਕਾ ਯੁਵਾਵਰਗ ਦਿਸ਼ਾ ਹੀਣ ਅਤੇ ਬੇਰੋਜਗਾਰ ਹੋ ਕੇ ਆਪਣੇ ਰਸਤੇ ਤੋਂ ਭਟਕ ਕੇ ਵਿਦੇਸ਼ਾਂ ਵੱਲ ਮੂੰਹ ਚੁੱਕੀ ਬੈਠਾ ਹੈ। ਯੁਵਾ ਵਰਗ ਨੂੰ ਪਹਿਲ ਦੇ ਆਧਾਰ ਤੇ ਸਹੀ ਦਿਸ਼ਾ ਅਤੇ ਰੋਜ਼ਗਾਰ ਮੁੱਹਈਆ ਕੀਤੇ ਜਾਣ ਦੀ ਲੋੜ।ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸੋਸਾਇਟੀ ਦੇ ਖੇਤਰੀ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸਾਂਝੇ ਕੀਤੇ।
ਉਨਾਂ ਕਿਹਾ ਕੇ ਸਮਾਜਿਕ ਚੇਤਨਾ ਦੀ ਘਾਟ ਅਤੇ ਬੇਰੋਜ਼ਗਾਰੀ ਕਾਰਨ ਅਜੋਕਾ ਨੌਜਵਾਨ ਦਿਸ਼ਾ ਤੋਂ ਭਟਕ ਕੇ, ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਇਆ,ਨਸ਼ਾਖੋਰੀ ਅਤੇ ਹੋਰ ਲਾਅਨਾਤਾਂ,ਅਲਾਮਤਾਂ ਵਿੱਚ ਵਿੱਚ ਫਸਿਆ ਹੈ। ਭਟਕੇ ਹੋਏ ਯੁਵਾਵਰਗ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਜੋੜਨ ਲਈ ਸਰਕਾਰਾਂ ਨੂੰ ਬਾਕੀ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਨੌਜਵਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਹੋਰ ਆਖਿਆ ਕਿ ਸਾਡੇ ਸੂਬੇ ਵਿੱਚ ਸਾਧਨਾ ਦੀ ਕਮੀ ਨਹੀਂ, ਪਰ ਕਾਰਜ ਪ੍ਰਣਾਲੀ ਦੇ ਯੋਗ ਪ੍ਰਬੰਧ ਨਾ ਹੋਣ ਕਰਕੇ ਨੌਜਵਾਨ ਪੀੜ੍ਹੀ ਕੁਰਾਹੇ ਪਈ ਹੈ। ਜੇਕਰ ਜ਼ਿੰਮੇਵਰੀ ਵਾਲੇ ਅਹੁਦਿਆਂ ਤੇ ਬੈਠੇ ਅਧਿਕਾਰੀ/ਕਰਮਚਾਰੀ ਆਪੋ ਆਪਣੀਆਂ ਜ਼ਿੰਮੇਵਰੀਆਂ ਨੂੰ ਬਾਖੂਬੀ ਨਿਭਾਉਣ ਤਾਂ ਦਿਸ਼ਾ ਹੀਣ ਹੋਇਆ ਯੂਵਾ ਵਰਗ ਮੁੜ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਦਾ ਹੈ। ਆਖਰ ਵਿੱਚ ਉਨਾਂ ਕਿਹਾ ਕਿ ਜੇਕਰ ਏਸੇ ਤਰ੍ਹਾਂ ਨੌਜਵਾਨ ਪ੍ਰਤੀ ਰੱਵਈਆ ਤਾਂ ਤਾਂ ਦੇਸ਼ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly