(ਸਮਾਜ ਵੀਕਲੀ)
ਆਪਣਿਆਂ ਨੂੰ ਸਦਾ ਭੁੱਲਦੇ ਹੋ ।
ਪਾਸਕੂੰ ਤੱਕੜੀ ਬਹਿ ਤੁਲਦੇ ਹੋ ।
ਕਿਸ ਧਿਰ ਦੇ ਸਥਾਈ ਬਣਦੇ ਹੋ,
ਨਿੱਤ ਭੋਰਾ ਭੋਰਾ ਕਰਕੇ ਭੁਰਦੇ ਹੋ ।
ਦਿਲ ਨੂੰ ਸਾਫ ਸਾਵਾਂ ਕਰ ਲਈਏ,
ਫੋਕਾ ਵਿਵਹਾਰ ਬਣ ਕੇ ਜੁੜਦੇ ਹੋ ।
ਲੀਕ ਵਾਹ ਕੇ ਏਹੇ ਨਹੀਂ ਸਰਨਾ,
ਕਦੇ ਮੋੜਿਆਂ ਵੀ ਨਹੀਂ ਮੁੜਦੇ ਹੋ ।
ਰਾਜ਼ੀਨਾਮੇ ਤੇ ਉਜਰ ਕਰ ਦਿੱਤਾ,
ਕਾਲੀ ਸਿਆਹੀ ਵਿੱਚੋਂ ਖੁਰਦੇ ਹੋ ।
ਏਨਾ ਤੰਗਦਿਲ ਹੋਣਾ ਚੰਗਾ ਨਹੀਂ,
ਖਸਤਾ ਮਾਰੂਥਲ ਬਣ ਤੁਰਦੇ ਹੋ ।
ਆਦਰਸ਼ ਰਿਸ਼ਤੇ ਹੀ ਬਣਾ ਲਈਏ,
ਪਿਆਰੇ ਲਫਜਾਂ ‘ਚੋਂ ਵੀ ਥੁੜਦੇ ਹੋ ।
ਮਤਲਬ ਲੈਣਾ ਇੱਕ ਰੋਗ ਹੁੰਦੈ,
ਐਂਵੇ ਲੋਭੀ ਬਣ ਬਣ ਕੇ ਉੜਦੇ ਹੋ।
ਗਿਲੇ ਅਫਸੋਸ ਮਿਹਣੇ ਭਾਰੂ ਰਹੇ,
ਲੱਗੇ ਫੁੱਲਾਂ ਵਿੱਚ ਨਾਹੀਂ ਘੁਲ਼ਦੇ ਹੋ।
ਸ਼ਾਇਰੀ ਸੁਣਨੀ,ਲਿਖਣੀ ਔਖੀ ਹੈ,
ਕੈਸੇ ਅੱਖੜ ਸ਼ਬਦ ਲੈ ਮੁੜਦੇ ਹੋ !
ਪਿਆਰ-ਰਜ਼ਾ ਭੁੱਲਕੇ ਉਏ ਪੱਥਰੋ,
ਏਦਾਂ ਗੜਬੜੀ ਕਰਕੇ ਰੁਲਦੇ ਹੋ ।
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly