HOME ਟੁੱਣਾ ਟਾਮਣ

ਟੁੱਣਾ ਟਾਮਣ

1
ਪਿੰਦੂ ਰਾਹੋਂ
 (ਸਮਾਜ ਵੀਕਲੀ) 
ਮੈਂ ਕੋਈ ਟੁੱਣਾ ਟਮਣ ਟੱਪ ਗਿਆ ਲੱਗਦਾ ਆ,
ਕੰਮ ਕਾਜ਼ ਮੇਰਾ ਕੋਈ ਬੰਨ ਗਿਆ ਲਗਦਾ ਆ,
ਜਿੰਦਗੀ ਵੀ ਗਿਣ ਗਿਣ ਕਿਹੜੇ ਬਦਲੇ ਲੈਂਦੀ ਆ,
ਚੱੜਦੇ ਸੂਰਜ ਡੁੱਬਣ ਤਿਕਰ ਕੋਈ ਫ਼ਿਕਰ ਰਹਿੰਦੀ ਆ।
ਧਾਗੇ ਤਵੀਤ ਵੀ ਹੁਣ ਕੋਈ ਅਸਰ ਨਹੀਂ ਕਰਦੇ,
ਜਿੰਦਗੀ ਅੱਧੀ ਰਹਿ ਗਈ ਦੁੱਖੜੇ ਜ਼ਰਦੇ ਜ਼ਰਦੇ,
ਖੋਰੇਂ ਕਿਹੜਾ ਕਾਲਾ ਇਲਮ ਕੋਈ ਪੜ ਗਿਆ ਲੱਗਦੈ
ਮੁੜੀ ਪਿੱਛੇ ਨੂੰ ਜਾਂਦੇ ਪੈਰ ਅੱਗੇ ਨੂੰ ਧਰਦੇ ਧਰਦੇ।
ਰੋਗ ਵੀ ਕੋਈ ਲਗਦਾ ਨਾ ਜਾ ਕੇ ਆਇਆ ਕੋਲ ਹਕੀਮ  ,
ਪੱਟਿਆਂ,ਦਵਾਈਆਂ ਨਾਲ ਵੀ ਫ਼ਰਕ ਨਾ ਪਿਆ ਕੋਈ,
ਹੁਣ ਰਾਖਾ ਬੱਣੂ ਆਪੇ ਮੇਰਾ ਰੱਬ ਅੱਲਾ ਜਾਂ ਰਹੀਮ
ਪਿੰਦੂ ਹੁਣ ਦੁੱਖ ਡਾਢੇ ਹੋ ਗਏ ਜਿੰਦੜੀ ਮੇਰੀ ਦੇ,
ਖੋਰੇ ਕਦੋਂ ਰਹਿਮਤ ਹੋ ਜਾਵੇ ਉਸ ਸੱਚੇ ਰੱਬ ਦੀ ,
ਲੱਖ ਲੱਖ ਸੱਜਦਾ ਕਰੂਂ ਜਿੰਦਗੀ ਸਵਾਰੀ ਮੇਰੀ ਦੇ,
ਪਿੰਦੂ ਰਾਹੋਂ (ਨਵਾਂ ਸ਼ਹਿਰ)
+917710556211
Previous articleTHE BONE-02 THE REVOLUTIONARY MEDICAL GLUE
Next articleਸਾਹਿਤਕਾਰ ਤੇ ਸਾਇੰਸ ਅਧਿਆਪਕ ਤੇਜਿੰਦਰ ਸਿੰਘ ਬਾਜ ਦਾ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ