HOME ਸਾਹਿਤਕਾਰ ਤੇ ਸਾਇੰਸ ਅਧਿਆਪਕ ਤੇਜਿੰਦਰ ਸਿੰਘ ਬਾਜ ਦਾ ਅਧਿਆਪਕ ਰਾਜ ਪੁਰਸਕਾਰ ਨਾਲ...

ਸਾਹਿਤਕਾਰ ਤੇ ਸਾਇੰਸ ਅਧਿਆਪਕ ਤੇਜਿੰਦਰ ਸਿੰਘ ਬਾਜ ਦਾ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ

1
   (ਸਮਾਜ ਵੀਕਲੀ)   ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਸੇਵਾ ਨਿਭਾ ਰਹੇ ਉੱਘੇ ਸਾਹਿਤਕਾਰ ਅਤੇ ਵਿਗਿਆਨ ਅਧਿਆਪਕ ਤੇਜਿੰਦਰ ਸਿੰਘ ਬਾਜ ਨੂੰ ਪੰਜਾਬ ਸਰਕਾਰ ਵੱਲੋਂ“ਅਧਿਆਪਕ ਰਾਜ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ਵਿਰਾਸਤ-ਏ-ਖ਼ਾਲਸਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰਦਾਨ ਕੀਤਾ ਗਿਆ। ਤੇਜਿੰਦਰ ਸਿੰਘ ਬਾਜ ਨੇ ਦੱਸਿਆ ਕਿ ਉਨ੍ਹਾਂ ਦੀ ਵਿਗਿਆਨਕ ਨਾਟਕਾਂ ਦੀ ਕਿਤਾਬ ‘ਚਾਨਣ ਵਰਗਾ ਸੱਚ’ ਸਿੱਖਿਆ ਵਿਭਾਗ ਵੱਲੋਂ ਤਿੰਨ ਵਾਰ ਲਗਾਤਾਰ ਸਕੂਲੀ ਲਾਇਬ੍ਰੇਰੀਆਂ ਲਈ ਚੁਣੀ ਗਈ ਹੈ। ਉਨ੍ਹਾਂ ਦੇ ਵਿਦਿਆਰਥੀਆਂ ਨੇ ਐੱਨਐੱਮਐੱਮਐੱਸ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਅਤੇ ਹਰ ਸਾਲ ਸੂਬਾ ਪੱਧਰ ‘ਤੇ ਵਿਗਿਆਨਕ ਨਾਟਕ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ। ਪਿਛਲੇ ਸਾਲ ਉਨ੍ਹਾਂ ਦੀ ਟੀਮ ਨੇ ਨੈਸ਼ਨਲ ਸਾਇੰਸ ਸੈਂਟਰ ਵਿੱਚ “ਉੱਤਮ ਡਰਾਮਾ” ਅਤੇ “ਬੈਸਟ ਸਕ੍ਰਿਪਟ” ਅਵਾਰਡ ਹਾਸਲ ਕੀਤਾ ਸੀ, ਜਦਕਿ ਉਨ੍ਹਾਂ ਦੀ ਇਕ ਵਿਦਿਆਰਥਣ ਦਾ ਨਾਮ ਮੈਰਿਟ ਸੂਚੀ ਵਿੱਚ ਵੀ ਸ਼ਾਮਲ ਹੋਇਆ। ਉਨ੍ਹਾਂ ਨੇ ਸਕੂਲ ਦੀ ਸੁੰਦਰਤਾ ਅਤੇ ਵਿਕਾਸ ਵੱਲ ਵਿਸ਼ੇਸ਼ ਯੋਗਦਾਨ ਪਾਇਆ ਹੈ। ਬਾਜ ਨੇ ਆਪਣੇ ਯਤਨਾਂ ਨਾਲ ਸਕੂਲ ਵਿੱਚ ਸਟੇਜ ਤਿਆਰ ਕਰਵਾਇਆ, ਕੰਧਾਂ ਉੱਤੇ ਸਿੱਖਿਆ ਪ੍ਰੇਰਕ ਚਿੱਤਰ ਬਣਵਾਏ, ਈਕੋ ਕਲੱਬ ਪਾਰਕ ਦੀ ਸ਼ੁਰੂਆਤ ਕੀਤੀ, ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲਾਂ ਦਿੱਤੀਆਂ ਅਤੇ ਅਗਨੀਵੀਰ ਭਰਤੀ ਲਈ ਤਿਆਰੀ ਕਰਵਾਕੇ ਸੱਤ ਵਿਦਿਆਰਥੀਆਂ ਦੀ ਚੋਣ ਯਕੀਨੀ ਬਣਾਈ। ਉਹ ਹਰ ਸਾਲ ਸਮਰ ਕੈਂਪ ਆਯੋਜਿਤ ਕਰਦੇ ਹਨ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਦੀ ਸਿਖਲਾਈ ਦਿੰਦੇ ਹਨ। ਇਸ ਤੋਂ ਇਲਾਵਾ, ਬੈਂਕ ਅਤੇ ਪੋਸਟ ਆਫ਼ਿਸ ਵਿਜ਼ਿਟ ਰਾਹੀਂ ਵਿਦਿਆਰਥੀਆਂ ਨੂੰ ਪ੍ਰਯੋਗਿਕ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ। ਅਖ਼ੀਰ ਵਿੱਚ ਤੇਜਿੰਦਰ ਸਿੰਘ ਬਾਜ ਨੇ ਪੰਜਾਬ ਸਰਕਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਡਾਇਟ ਪ੍ਰਿੰਸੀਪਲ ਮੋਨਿਕਾ ਭੂਟਾਨੀ, ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਸਮੂਹ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।
ਸੁਖਵਿੰਦਰ ਸਿੰਘ ਹੈਪੀ 
ਮੋਰਿੰਡਾ 
9417820000
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟੁੱਣਾ ਟਾਮਣ
Next articleਬਸੰਤ ਸਿੰਘ ਖਾਲਸਾ, ਮਾਤਾ ਬਲਵੀਰ ਕੌਰ ਦੀ ਨਿੱਘੀ ਯਾਦ ‘ਚ ਰਾਸ਼ਨ ਵੰਡ ਸਮਾਰੋਹ