ਤੀਆਂ ਦਾ ਤਿਓਹਾਰ ਭੈਣਾਂ ਭਰਾਵਾਂ ਨਾਲ

 ਸੁਖਦੀਪ ਕੌਰ ਮਾਂਗਟ

(ਸਮਾਜ ਵੀਕਲੀ)

ਇਸ ਵਾਰ ਵੀ ਤੀਆਂ ਦੇ ਸਬੰਧ ਵਿਚ ਮੀਟਿੰਗ ਰੱਖੀ ਗਈ ਜਿਸ ਵਿੱਚ ਤੀਆਂ ਸਬੰਧੀ ਗੱਲਬਾਤ ਕੀਤੀ ਗਈ ਅਤੇ ਉਸ ਵਿੱਚ ਤੀਆਂ ਨਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ । {{ ਭਾਵੇਂ ਕੁਝ ਭੈਣਾਂ ਵੱਲੋਂ ਤੀਆਂ ਦਾ ਤਿਉਹਾਰ ਕੱਲ੍ਹ ਨੂੰ ਮਨਾਇਆ ਜਾ ਰਿਹਾ ਹੈ}}
ਪਰ ਅਸੀਂ ਜੋ ਪਿਛਲੇ 5 ਸਾਲਾਂ ਤੋਂ ਪਿੰਡ ਕਟਾਣੀ ਕਲਾਂ ਵਿਚ ਸਮਾਗਮ ਕਰਕੇ ਇਕ ਮੇਲੇ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਾਂ ਉਨ੍ਹਾਂ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ।

ਕਾਰਨ :— ਤੀਆਂ ਦਾ ਤਿਉਹਾਰ ਭਰਾਵਾਂ ਨਾਲ ਹੀ ਸੋਹਣਾ ਲੱਗਦਾ ਹੈ ।ਪਰ ਅੱਜ ਜਦੋਂ ਮੇਰੇ ਵੀਰ ( ਕਿਸਾਨ ਅਤੇ ਮਜ਼ਦੂਰ ) ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਘਰ ਬਾਰ ਛੱਡ ਕੇ ਬੈਠੇ ਨੇ … ਕਟਾਣੀ ਕਲਾਂ ਵੱਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਲਗਾਤਾਰ ਟੀਕਰੀ ਬਾਰਡਰ ਦੇ ਉੱਪਰ ਲੰਗਰ ਚੱਲ ਰਿਹਾ ਹੈ । ਪੰਜਾਬ ਦੇ 400 ਤੋਂ ਜ਼ਿਆਦਾ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਹਨ, ਚਾਰ ਸੌ ਤੋਂ ਜ਼ਿਆਦਾ ਮੇਰੀਆਂ ਭੈਣਾਂ ਤੇ ਮਾਵਾਂ ਦੇ ਸਿਰ ਤੇ ਗੁਲਾਬੀ ਚੁੰਨੀਆਂ ਦੀ ਥਾਂ ਤੇ ਚਿੱਟੀਆਂ ਚੁੰਨੀਆਂ ਹੋ ਗਈਆਂ ਨੇ ।

ਬੇਸ਼ੱਕ ਪਿੰਡ ਦੇ ਵਿੱਚ ਦੋਵੇਂ ਕਲੱਬਾਂ ਦੇ ਪ੍ਰਧਾਨਾਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਗਰਾਮ ਪੰਚਾਇਤ ਕਟਾਣੀ ਕਲਾਂ ਵੱਲੋਂ ਬਾਰ ਬਾਰ ਸਾਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਤੀਆਂ ਕਦੋਂ ਕਰਵਾਉਣੀਆਂ ਨੇ ਤਾਂ ਕਿ ਕਮਿਊਨਿਟੀ ਸੈਂਟਰ ਦੀ ਸਫਾਈ ਕਰਵਾ ਦਿੱਤੀ ਜਾਵੇ ਅਤੇ ਪੀਂਘਾਂ ਪਾ ਦਿੱਤੀਆਂ ਜਾਣ ਬਰੋਟੇ ਤੇ ….

ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੀਆਂ ਹਾਂ ਕਿ ਅਸੀਂ ਹਰ ਸਮੇਂ ਤੁਹਾਡੇ ਨਾਲ ਹਾਂ …..ਤੁਸੀਂ ਦਿੱਲੀ ਤੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਵਾਪਸ ਆਉ ਅਸੀਂ ਦੀਵਾਲੀ ,ਈਦ,ਬਕਰੀਦ ਤੇ ਤੀਆਂ ਸਾਰਾ ਕੁਝ ਉਸੇ ਦਿਨ ਇਕੱਠਾ ਮਨਾ ਲਵਾਂਗੀਆਂ … ਜਿੱਤ ਕੇ ਆਓ…

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

ਸੁਖਦੀਪ ਕੌਰ ਮਾਂਗਟ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਧੌੜੀ ਦੀ ਜੁੱਤੀ