ਵੇਲੇ ਦੀ ਮਾਰ

ਸੁਰਿੰਦਰ ਕੌਰ ਸੈਣੀ

(ਸਮਾਜ ਵੀਕਲੀ)

 

ਮਹਿੰਗੇ ਪੁੱਤਰ ਮਾਪਿਆਂ ਦੇ ਨਸ਼ਿਆਂ ਨੇ ਖਾਹ ਲਏ ,
ਢਲਦੇ ਪਰਛਾਵੇਂ ਮਾਪਿਆਂ ਦੇ ਖੂੰਡੀ ਨੂੰ ਹੱਥ ਪਾ ਲਏ ,

ਮਾਪਿਆਂ ਦੀ ਪੱਤ ਮਿੱਟੀ ਚ ਰੋਲ ਕੇ ਧੀ ਉੱਧਲ ਜਾਂਦੀ ,
ਕੁੱਖਾਂ ਵਿਚ ਮਾਰਨ ਦੇ ਮਾਪਿਆਂ ਵੀ ਜਾਲ ਵਿਛਾ ਲਏ ,

ਕੁਰਸੀ ਵਾਲੇ ਦੇਸ਼ ਦਾ ਖਜ਼ਾਨਾ ਦੋਹੀਂ ਹੱਥੀਂ ਲੁੱਟ ਰਹੇ,
ਘਰ – ਘਰ ਗਰੀਬੀ ਤੇ ਭੁੱਖਮਰੀ ਨੇ ਮੰਜੇ ਡਾਹ ਲਏ,

ਦਾਜ – ਦਹੇਜ ਦੇ ਲਾਲਚੀ ਕਦੇ ਨਾ ਬਾਜ ਆਉਣਗੇ ,
ਪਾਪੀਆਂ ਨੇ ਨੂੰਹਾਂ ਮਾਰਨ ਦੇ ਕਈ ਢੰਗ ਅਪਣਾ ਲਏ ,

ਇਸ਼ਕ ਤੇ ਅਕਲ ਦਾ ਸਦਾ ਇੱਟ-ਕੁੱਤੇ ਦਾ ਵੈਰ ਰਿਹਾ ,
ਮੁਹੱਬਤ ਦੇ ਪਰਵਾਨਿਆਂ ਵੀ ਜਾਨ ਵਾਰ ਕੇ ਸਾਹ ਲਏ ,

ਸੈਣੀ ਕਲਯੁਗ ਦੀ ਫਸਲ ਨੂੰ ਬੁਰਾਈ ਦਾ ਬੂਰ ਪਿਆ ,
ਕੁਦਰਤ ਨੇ ਵੀ ਫਸਲ ਵੱਢਣ ਦੇ ਕਈ ਰਾਹ ਬਣਾ ਲਏ,

ਸੁਰਿੰਦਰ ਕੌਰ ਸੈਣੀ

Previous articleਨਜ਼ਮ
Next articleਲਛਮੀ ਦੇ ਪੈਰੋਕਾਰ