ਸਮੇਂ ਦੀ ਕਦਰ ਅਤੇ ਅਨੁਸ਼ਾਸ਼ਨ ਦੀ ਪਾਲਣਾ ਕਰਨ ਵਾਲੇ  ਹੁੰਦੇ ਨੇ ਹਮੇਸ਼ਾ ਕਾਮਯਾਬ : ਜਗਸੀਰ ਸਿੰਘ ਬਰਾੜ

ਅਜਿਹਾ ਸ਼ਾਨਦਾਰ ਸਮਾਗਮ ਹੋਣਾ ਸਾਡੇ ਸਕੂਲ ਦੀ ਪ੍ਰਾਪਤੀ : ਰੂਬੀ ਰਾਣੀ
ਫਰੀਦਕੋਟ/ ਕੋਟਕਪੂਰਾ, 30 ਅਕਤੂਬਰ (ਬੇਅੰਤ ਗਿੱਲ ਭਲੂਰ) :- ‘ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ’ ਵੱਲੋਂ ਨੇੜਲੇ ਪਿੰਡ ਅਜਿੱਤ ਗਿੱਲ ਦੇ ਸਰਕਾਰੀ ਹਾਈ ਸਕੂਲ ਵਿਖੇ ਕਰਵਾਏ ਗਏ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਜਗਸੀਰ ਸਿੰਘ ਬਰਾੜ ਵਾਸੀ ਪਿੰਡ ਮੱਤਾ ਨੇ ਦੱਸਿਆ ਕਿ ਉਹਨਾਂ ਆਪਣੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਦੀ ਯਾਦ ਵਿੱਚ ਹੁਸ਼ਿਆਰ ਬੱਚਿਆਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਤਾਂ ਉਹਨਾ ਦੇ ਸਤਿਕਾਰਯੋਗ ਪਿਤਾ ਰਜਿੰਦਰ ਸਿੰਘ ਬਰਾੜ ਅਤੇ ਭਰਾ ਲਖਵੀਰ ਸਿੰਘ ਮੱਲੀ ਨੇ ਵੀ ਤੁਰਤ ਸਹਿਮਤੀ ਦੇ ਦਿੱਤੀ। ਆਪਣੇ ਸੰਬੋਧਨ ਦੌਰਾਨ ਲੈਕ. ਮੁਖਤਿਆਰ ਸਿੰਘ ਮੱਤਾ, ਮਾ. ਐੱਸ.ਐੱਸ. ਸੁਨਾਮੀ, ਮਨਦੀਪ ਸਿੰਘ ਮਿੰਟੂ ਗਿੱਲ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਸਮਾਜਿਕ ਕੁਰੀਤੀਆਂ, ਮਾੜੀ ਸੁਸਾਇਟੀ ਅਤੇ ਨਸ਼ਿਆਂ ਤੋਂ ਬਚ ਕੇ ਜੀਵਨ ਬਸਰ ਕਰਨ ਵਾਲੇ ਵਿਦਿਆਰਥੀ ਹੀ ਵੱਡੇ-ਵੱਡੇ ਅਫਸਰ ਬਣਦੇ ਹਨ। ਉਹਨਾ ਜਿੰਦਗੀ ਵਿੱਚ ਤਰੱਕੀ ਕਰਨ ਦੇ ਅਨੇਕਾਂ ਨੁਕਤੇ ਅੰਕੜਿਆਂ ਸਹਿਤ ਉਦਾਹਰਨਾ ਦੇ ਕੇ ਸਾਂਝੇ ਕੀਤੇ। ਉਹਨਾ ਦੱਸਿਆ ਕਿ ਅਨੇਕਾਂ ਵਿਦਿਅਕ ਅਦਾਰੇ ਅਤੇ ਧਾਰਮਿਕ ਅਸਥਾਨ ਸਾਨੂੰ ਵਧੀਆ ਜਿੰਦਗੀ ਜਿਉਣ ਦਾ ਉਪਦੇਸ਼ ਦੇਣ ਲਈ ਆਪੋ ਆਪਣੀ ਜਿੰਮੇਵਾਰੀ ਨਿਭਾਅ ਰਹੇ ਹਨ ਪਰ ਸਮਾਜਿਕ ਕੁਰੀਤੀਆਂ ਨੂੰ ਬੜਾਵਾ ਦੇਣ ਲਈ ਇੱਕ ਵੀ ਅਜਿਹਾ ਅਦਾਰਾ ਨਹੀਂ ਹੈ, ਫਿਰ ਵੀ ਸਮਾਜਿਕ ਕੁਰੀਤੀਆਂ ਦਾ ਪਸਾਰਾ ਕਿਉਂ ਵਧਦਾ ਜਾ ਰਿਹਾ ਹੈ। ਉਹਨਾ ਬੱਚਿਆਂ ਨੂੰ ਸਮੇਂ ਦੀ ਕਦਰ ਅਤੇ ਅਨੁਸ਼ਾਸ਼ਨ ਦੀ ਪਾਲਣਾ ਕਰਨ ਵਾਲੇ ਨਿਯਮਾ ਨੂੰ ਬੜੀ ਸਰਲ ਭਾਸ਼ਾ ਵਿੱਚ ਸਮਝਾਉਣ ਦੀ ਕੌਸ਼ਿਸ਼ ਕੀਤੀ। ਸਕੂਲ ਮੁਖੀ ਮੈਡਮ ਰੂਬੀ ਰਾਣੀ ਨੇ ਮੰਨਿਆ ਕਿ ਉਹਨਾ ਇਸ ਤੋਂ ਪਹਿਲਾਂ ਜਿੰਦਗੀ ਵਿੱਚ ਅਜਿਹਾ ਸੈਮੀਨਾਰ ਕਦੇ ਵੀ ਨਹੀਂ ਦੇਖਿਆ, ਉਹਨਾਂ ਨੂੰ ਉਮੀਦ ਹੈ ਕਿ ਬੱਚੇ ਐਨੀਆਂ ਸੋਹਣੀਆਂ ਅਤੇ ਉੱਚ ਪਾਏ ਦੀਆਂ ਗੱਲਾਂ ਤੋਂ ਪ੍ਰੇਰਨਾ ਜਰੂਰ ਲੈਣਗੇ। ਉਹਨਾ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ ਇਸ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਅਤੇ ਨੈਤਿਕਤਾ ਦਾ ਪਾਠ ਪੜਾਉਣ ਲਈ ਜਰੂਰ ਆਇਆ ਕਰਨ, ਕਿਉਂਕਿ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਸਮੇਤ ਹੋਰ ਸਟਾਫ ਨੇ ਵੀ ਸੁਸਾਇਟੀ ਦੇ ਉਕਤ ਸੈਮੀਨਾਰ ਦਾ ਪ੍ਰਭਾਵ ਕਬੂਲ ਕੀਤਾ ਹੈ। ਮੰਚ ਸੰਚਾਲਕ ਜਸਵਿੰਦਰ ਸਿੰਘ ਮੁਤਾਬਿਕ ਅੰਤ ਵਿੱਚ ਸੁਸਾਇਟੀ ਵਲੋਂ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਕੂਲ ਮੁਖੀ ਸਮੇਤ ਸਮੁੱਚੇ ਸਟਾਫ ਅਤੇ ਮੁੱਖ ਮਹਿਮਾਨ ਦਾ ਵੀ ਵਿਸ਼ੇਸ਼ ਸਨਮਾਨ ਹੋਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਣਾ ਲਾਜ਼ਮੀ: ਬਲਬੀਰ ਕੌਰ ਰਾਏਕੋਟੀ 
Next articleਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ