(ਸਮਾਜ ਵੀਕਲੀ)
ਜੋ,ਭਈਏ ਭਜਾਉਣ ਵਾਲੀ,
ਇਹ ਫੈਲ ਰਹੀ ਹੈ, ਗੱਲ l
ਅਪਰਾਧ ਕਿਉਂ ਵਧ ਰਹੇ?
ਕੋਈ ਨਾ,ਕਰ ਰਿਹਾ ਗੱਲl
ਕਿਤੇ ਫਾਹਾ,ਨਾ ਬਣ ਜਾਵੇ,
ਖੜਕਾ ਰਹੇ,ਜਿਹੜਾ ਟੱਲ l
ਨਸ਼ੇ,ਮਾਈਨਿੰਗ ਮਾਫੀਆ,
ਹੈ ਟੀਰ,ਸਾਡਾ ਉਨ੍ਹਾਂ ਵੱਲ l
ਸਿੱਖਿਆ,ਸਿਹਤ ਸਹੂਲਤਾਂ,
ਮੂੰਹ ਨਾ ਕਰੀਏ,ਉਨ੍ਹਾਂ ਵੱਲl
ਨਾਕਾਮੀ,ਜੋ ਸਰਕਾਰ ਦੀ,
ਤੁਰ ਪਏ ਹਾਂ,ਢੱਕਣ ਵੱਲl
ਫੇਰ, ਮੁੜ ਹੱਥ ਨਾ ਆਂਵਦੇ,
ਜਿਹੜੇ ਲੰਘ ਜਾਂਦੇ ਨੇ ਪਲl
ਜਸਵੀਰ ਮੋਰੋਂ, ਹਰ ਮਸਲਾ,
ਮਿਲ ਬਹਿ ਕੇ,ਹੋ ਜਾਏ ਹੱਲ l



