ਭੀਖੀ (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਵਿਦਿਆਰਥੀਆਂ ਦਾ ਸ਼ੂਟਿੰਗ ਚੈਪੀਅਨਸ਼ਿਪ ਦੌਰਾਨ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਜਿਕਰਯੋਗ ਹੈ ਕਿ 60 ਵੀ ਪੰਜਾਬ ਸਟੇਟ ਐਨ ਆਰ ਸ਼ੂਟਿੰਗ ਚੈਂਪੀਅਨਸ਼ਿਪ ਰੇਂਜ ਫੇਸ ਐਸਏਐਸ ਨਗਰ ਮੋਹਾਲੀ ਵਿਖੇ ਸੰਪੰਨ ਹੋਈ, ਜਿਸ ਦੇ ਵਿੱਚ ਵਿੱਦਿਆ ਮੰਦਰ ਦੇ ਕੁੱਲ ਛੇ ਵਿਦਿਆਰਥੀਆਂ ਨੇ ਭਾਗ ਲਿਆ ਸੀ।ਬੜੇ ਹੀ ਮਾਣ ਦੀ ਗੱਲ ਹੈ ਕਿ ਜਿਨ੍ਹਾਂ ਦੇ ਵਿੱਚੋਂ ਪਾਰਥਿਵ ਗਰਗ 344, ਏਕਮ ਜੋਤ ਕੌਰ 316, ਪ੍ਰਭਜੋਤ ਸ਼ਰਮਾ 349,ਜਸ਼ਨਪ੍ਰੀਤ ਸਿੰਘ 323, ਜਸਮੀਨ ਕੌਰ 309, ਐਸ਼ਰੀਤ ਕੌਰ 318 ਸਕੋਰ ਰਿਹਾ। ਅਸੀਂ ਇਹ ਦੱਸਦੇ ਹੋਏ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਕੂਲ ਦੇ ਚਾਰ ਵਿਦਿਆਰਥੀ ਹੁਣ ਪਿਸਟਲ ਦੀ ਪ੍ਰੀ ਨੈਸ਼ਨਲ ਨਾੱਰਥ ਜੋਨ ਜੋ ਕਿ 04ਤੋਂ 16 ਅਕਤੂਬਰ2025 ਤ੍ਰਿਸੂਲ ਸ਼ੂਟਿੰਗ ਰੇਂਜ ਦੇਹਰਾਦੂਨ ਉੱਤਰਾਖੰਡ ਵਿਖੇ ਹੋਏ ਆਯੋਜਿਤ ਹੋਵੇਗੀ ,ਭਾਗ ਲੈਣਗੇ। । ਰਾਈਫ਼ਲ ਦੀ ਨਾੱਰਥ ਜੋਨ ਐਨਆਰ ਕੈਟਾਗਰੀ ਨਵੀਂ ਦਿੱਲੀ ਵਿਖੇ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਹੋਵੇਗੀ। ਇਸ ਸੰਬੰਧੀ ਬੱਚਿਆਂ ਨੂੰ ਅਤੇ ਸ਼ੂਟਿੰਗ ਕੋਚ ਨੂੰ ਵਧਾਈ ਦਿੰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਹੋਣਹਾਰ ਬੱਚਿਆਂ ਨੇ ਪਹਿਲਾਂ ਸ਼ੂਟਿੰਗ ਦੀ ਜ਼ਿਲ੍ਹਾ ਐਸੋਸੀਏਸ਼ਨ ਦੇ ਮੈਚ ਖੇਡੇ, ਇਸ ਤੋਂ ਬਾਅਦ ਇਨ੍ਹਾਂ ਨੇ ਰਾਜ ਪੱਧਰੀ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਭਾਗ ਲਿਆ। ਵਿੱਦਿਆ ਮੰਦਰ ਦੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਇਹ ਬੱਚੇ ਹੁਣ ਪ੍ਰੀ ਨੈਸ਼ਨਲ ਲਈ ਜਾ ਰਹੇ ਹਨ ਇਸ ਤੋਂ ਅਗਲੇ ਮੁਕਾਬਲੇ ਨੈਸ਼ਨਲ ਅਤੇ ਨੈਸ਼ਨਲ ਤੋਂ ਬਾਅਦ ਟਰਾਇਲ ਪਾਸ ਕਰਨ ਤੋਂ ਬਾਅਦ ਬੱਚਿਆਂ ਲਈ ਓਲੰਪਿਕ, ਏਸ਼ੀਅਨ, ਵਰਲਡ, ਕਾੱਮਨ- ਵੈਲਥ ਆਦਿ ਖੇਡਾਂ ਦਾ ਰਸਤਾ ਖੁੱਲ ਜਾਂਦਾ ਹੈ। ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਅੰਮ੍ਰਿਤਪਾਲ ਸਿੰਘ ਨੇ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਦੋ ਸ਼ੂਟਿੰਗ ਕਿੱਟ ਪ੍ਰੈਕਟਿਸ ਲਈ ਦਿੱਤੀਆਂ। ਦੱਸਣਯੋਗ ਹੈ ਕਿ ਰਾਈਫਲ ਕਿੱਟ ਤੋਂ ਬਿਨਾਂ ਬੱਚੇ ਮੈਚ ਨਹੀਂ ਕਰ ਸਕਦੇ ਇਸ ਲਈ ਬੱਚਿਆਂ ਨੂੰ ਤੁਰੰਤ ਸਮੇਂ ਤੇ ਚੀਜ਼ ਮੁਹੱਈਆ ਕਰਵਾਉਣ ਲਈ ਸਕੂਲ ਵੱਲੋਂ ਜ਼ਿਲ੍ਹਾ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਦਾ ਵੀ ਧੰਨਵਾਦ ਕੀਤਾ ਗਿਆ। ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਦੇ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ, ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ – ਬਹੁਤ ਵਧਾਈ ਦਿੱਤੀ।ਪ੍ਰੀ ਨੈਸ਼ਨਲ ਦੇ ਮੁਕਾਬਲਿਆਂ ਲਈ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



