ਸਮੇਂ ਦੀ ਨਜ਼ਾਕਤ

 ਅਮਰਜੀਤ ਕੌਰ ਮੋਰਿੰਡਾ
 (ਸਮਾਜ ਵੀਕਲੀ)
ਪਰਖੀ ਜਾਂਦੀ ਹੈ ਉਸਦੀ ਲਿਆਕਤ।
ਸਮਝੇ ਜੋ ਸ਼ਖ਼ਸ ਸਮੇਂ ਦੀ ਨਜ਼ਾਕਤ।
ਸਮਾਂ ਕੀਮਤੀ ਹੈ ਕਹਿੰਦੇ ਸਿਆਣੇ।
ਬੰਦਾ ਉਹੀ ਜੋ ਕਦਰ ਇਹਦੀ ਜਾਣੇ।
ਸਮੇਂ ਦੀ ਨਜ਼ਾਕਤ ਮੁਤਾਬਕ ਜੋ ਬੋਲੇ।
ਲੋੜ ਤੋਂ ਵੱਧ ਰੌਲਾ ਪਾਉਣ ਬੜਬੋਲੇ।
ਗੱਲਾਂ ਦੇ ਸਾਗਰ ‘ਚ ਲਾਵੇ ਜੋ ਗੋਤਾ।
ਦੂਜੇ ਦੀ ਗੱਲ ਸੁਣੇ ਨਾ ਬਣ ਕੇ ਸਰੋਤਾ।
ਸਮੇਂ ਦੀ ਨਜ਼ਾਕਤ ਸਮਝ ਬੋਲੇ ਸੰਕੋਚ ਕੇ।
ਹਮੇਸ਼ਾ ਸ਼ਬਦ ਜ਼ਬਾਨੋਂ ਕੱਢੇ ਬੋਚ ਬੋਚ ਕੇ।
ਵਾਰੀ ਸਿਰ ਬੋਲੋ ਵਾਧੂ ਸਮਾਂ ਨਾ ਲਾਵੇ।
ਦਿੱਤੇ ਸਮੇਂ ‘ਚੋਂ ਵੀ ਕੁੱਝ ਸਮਾਂ ਬਚਾਵੇ।
ਸਮੇਂ ਦੀ ਨਜ਼ਾਕਤ ਨੂੰ ਸਮਝਣਾ ਜ਼ਰੂਰੀ।
ਬਿਨਾਂ ਇਸਨੂੰ ਸਮਝੇ ਪੈਂਦੀ ਨਾ ਪੂਰੀ।
 ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਕਵਿਤਾ
Next articleਬੁੱਧ ਚਿੰਤਨ / ਬੁੱਧ ਸਿੰਘ ਨੀਲੋਂ