(ਸਮਾਜ ਵੀਕਲੀ)
ਰੰਗ-ਬਿਰੰਗੇ ਪੱਤੇ ਟਾਹਣੀ,
ਕੁੱਝ ਸੱਜਣ ‘ਤੇ ਕੁੱਝ ਮੇਰੇ ਹਾਣੀ।
ਕੁੜੀਆ ਬੈਠ ਕੇ ਗੀਟੇ ਖੇਡਣ,
ਹੋ ਗਈ ਗੱਲ ਪੁਰਾਣੀ।
ਘਰ ਦਾ ਸੀ ਵਿਹੜਾ ਖੁੱਲ੍ਹਾ ਹੁੰਦਾ,
ਘੂਕਦੀ ਸੀ ਮਧਾਣੀ।
ਰਾਤ ਨੂੰ ਬੈਠ ਕੇ ਜੋ ਸੁਣਦੇ,
ਦਾਦਾ ਦਾਦੀ ਕੋਲ ਕਹਾਣੀ।
ਸਵੇਰੇ ਸ਼ਾਮ ਜਾਂਦੇ ਗੁਰਦੁਆਰੇ,
ਸੁਣਦੇ ਸੀ ਗੁਰਬਾਣੀ।
ਛੋਟੇ ਪੁੱਤ-ਪੋਤੇ ਦਾਦੇ, ਪਿਉ ਦੇ ਕੰਧੇ ਬੈਠਕੇ,
ਉਹ ਦੇਖਦੇ ਦੁਨਿਆਦਾਰੀ।
ਤੁਰਦੇ ਸੀ ਵੱਡਿਆਂ ਦੇ ਪਿੱਛੇ-ਪਿੱਛੇ,
ਨਾ ਹੁਣ ਰਹੀ ਅਕਲ ਸਿਆਣੀ।
ਛੋਟਿਆਂ ਦੀ ਤਾਂ ਹੁਣ ਚੱਲੇ ਹਕੂਮਤ,
ਨਾ ਵੱਡੇ ਕਰਨ ਸਰਦਾਰੀ।
ਛੋਟੇ ਹੁਣ ਬਣ ਗਏ ਵੱਡੇ,
ਨਾ ਰਹੀ ਪਿਉ-ਪੁੱਤ ਦੀ ਯਾਰੀ।
ਪਿੰਡ ਦੀ ਸੀ ਜੂਹ ਪੁਰਾਣੀ,
ਅੱਧਾ ਚਿੱਕੜ ਅੱਧਾ ਪਾਣੀ।
ਨਾ ਰਹੇ ਘੜੇ,
ਨਾ ਰਿਹਾ ਖੂਹਾਂ ਦਾ ਪਾਣੀ।
ਆ ਗਿਆ ਹੁਣ ਨਵਾਂ ਜ਼ਮਾਨਾ,
ਹੋ ਗਈ ਗੱਲ ਪੁਰਾਣੀ।
ਹੋ ਗਿਆ ਭ੍ਰਿਸ਼ਟਾਚਾਰ ਪ੍ਰਧਾਨ,
ਸ਼ਰਨ ਚੱਲੇ ਹੁਣ ਗੱਦਾਰੀ।
ਸ਼ਰਨ ਕੌਰ
ਭੰਬਾ ਹਾਜੀ (ਸੁੰਦਰ ਵਾਲਾ)
ਜਿਲ੍ਹਾ: ਫਿਰੋਜਪੁਰ।
ਮੋ. ਨੰ. 78378-44029