ਵਕਤ*

ਨੂਰ_ਨਵਨੂਰ

(ਸਮਾਜ ਵੀਕਲੀ)

ਵਕਤਾ ਤੂੰ ਮੇਰੇ ਨਾਲ ਚੰਗੀ ਨੀ ਕਰਦਾ,
ਕਿਓਂ ਚੰਗਾ ਹੋਣ ਵਾਲੀ ਰਫ਼ਤਾਰ ਨੀ ਫੜਦਾ।
ਕਿ ਤੂੰ ਚੰਗੀ ਨੀ ਕਰਦਾ…..

ਹਰ ਵਾਰ ਈ ਮੈਨੂੰ ਕਿਤੇ ਵੀ ਧੋਖਾ ਦੇ ਜਾਨੈ,
ਮੇਰੇ ਵਾਲ਼ੀ ਕਹਾਣੀ ਯਾਰਾ ਕਿਓਂ ਨੀ ਘੜਦਾ।
ਤੂੰ ਚੰਗੀ ਨੀ ਕਰਦਾ….

ਫੇਰ ਵੀ ਮੈ ਸੱਭ ਛੱਡ ਕੇ ਦੌੜਿਆਂ ਪਿੱਛੇ ਤੇਰੇ,
ਮੈ ਤਾ ਦੌੜ ਦੌੜ ਵੀ ਕੇ ਅੱਕਿਆ ਤੂੰ ਨੀ ਖੜਦਾ।
ਕਿ ਤੂੰ ਚੰਗੀ ਨੀ ਕਰਦਾ….

ਮੈ ਬਥੇਰਾ ਮਨਾਉਂਦਾ ਰਿਹਾ ਤੈਨੂੰ ਪਰ ਅਫ਼ਸੋਸ,
ਤੂ ਹਰ ਵਾਰ ਮੇਰੇ ਨਾਲ ਏਸੇ ਗੱਲੋਂ ਹੀ ਲੜਦਾ।
ਤੂ ਚੰਗੀ ਨੀ ਕਰਦਾ….

ਲੋਕ ਕਹਿੰਦੇ ਨੇ ਸਭ ਕੇ ਤੂੰ ਬਲਵਾਨ ਬੜਾ ਹੈ,
ਫੇਰ ਲੋੜ ਪੈਣ ਤੇ ਮੇਰੇ ਹੱਕ ਕਿਓਂ ਨੀ ਖੜਦਾ।
ਫੇਰ ਤੂੰ ਚੰਗੀ ਨੀ ਕਰਦਾ…

ਦੱਸ ਕੇ ਜਾਵੀ ਜ਼ਰਾ ਕੁਝ ਸਵਾਲ ਸੀ ਮੇਰੇ,
ਕਿਓਂ ਲੋੜ ਪੈਣ ਤੇ ਭੱਜ ਕੇ ਫਿਰ ਅੰਦਰ ਵੜਦਾ।
ਚੰਗੀ ਨੀ ਕਰਦਾ….

ਮੇਰਾ ਵਕਤ ਕਦੋਂ ਆਉਗਾ? ਇਹ ਜਵਾਬ ਤਾ ਦੇ,
ਫੇਰ ਮੇਰੇ ਪੁੱਛਣ ਸਾਰ ਨਵੇਂ ਨਵੇਂ ਬਹਾਨੇ ਘੜਦਾ।
ਤੂ ਚੰਗੀ ਨੀ ਕਰਦਾ….

ਜਾਹ ਜਾ ਕੇ ਸਾਰ ਲੈ ਆ ਮੇਰੇ ਕੁਝ ਮਰਹਮਾਂ ਦੀ,
ਤੇਰੇ ਕੋਲੋਂ ਹੁਣ ਓਹਲਾ ਕਾਹਦਾ ਤੇ ਕਾਹਦਾ ਪੜਦਾ।
ਤੂੰ ਚੰਗੀ ਨੀ ਕਰਦਾ…

ਨੂਰ_ਨਵਨੂਰ ਓਏ ਯਾਰਾ ਤੂੰ ਸਾਥ ਨਾ ਛੱਡੀ,
ਤੇਰੇ ਹੁੰਦਿਆਂ ਤਾ ਨਹੀਂ ਮੈ ਕਿਸੇ ਤੋ ਵੀ ਡਰਦਾ।
ਪਰ ਤੂ ਚੰਗੀ ਨੀ ਕਰਦਾ…

ਨੂਰ_ਨਵਨੂਰ…..

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIMF Chief ‘deeply concerned’ about Ukraine crisis
Next articleRussia, US seeking India’s support ahead of Security Council vote on Ukraine