(ਸਮਾਜ ਵੀਕਲੀ)
ਜਰਨੈਲ , ਆਨ ਕੌਮ ਦੀ ਸ਼ਾਨ , ਉੱਚੇ ਝੂਲਣ ਸਦਾ ਨਿਸ਼ਾਨ
ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ, ਸੀਸ ਯੋਧੇ ਝੁਕਾ ਤੁਰਦੇ
ਤੁਰਦੇ ਰਣ ਨੂੰ ਜਦੋਂ ਵੀ ਏ, ਖੁਦ ਨੂੰ ਮਾਰ ਮੁਕਾ ਤੁਰਦੇ
ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ —– —————
ਕੰਬ ਉੱਠਦਾ ਏ ਦੁਸ਼ਮਣ, ਸਹਿਜ ਸੁਭਾਅ ਤਕਰੀਰਾਂ ਤੋਂ
ਖੌਫ਼ ਖਾਂਦਾ ਏ ਹਰ ਦਮ, ਕੰਧਾਂ ਤੇ ਟੰਗੀਆਂ ਤਸਵੀਰਾਂ ਤੋਂ
ਜੋ ਬਚਨ ਕਰਦੇ ਜੁਬਾਨੋਂ , ਬਚਨ ਓਹ ਪੁਗਾ ਤੁਰਦੇ
ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ – —– ——- ———
ਟੱਕਰ ਜੁਲਮਾਂ ਦੇ ਨਾਲ਼ ਸਾਡੀ, ਰਹੀ ਮੁੱਢ ਤੋਂ ਹੀ ਰੀਤ ਹੈ
ਇੱਕ ਬੰਦਗ਼ੀ ਆਕਾਲ ਦੀ, ਸਾਡੀ ਸੱਚ ਨਾਲ਼ ਪਰੀਤ ਹੈ
ਨਾ ਪਰਖ਼ ਸਿਦਕ ਅਸਾਡਾ, ਅਸੀਂ ਤਖ਼ਤ ਹਿਲਾ ਤੁਰਦੇ
ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ———- ————
ਕਰਜ਼ ਸਿੰਘਾਂ ਦੇ ਸਿਰਾਂ ਤੇ, ਗੁਰੂ ਦੇ ਸ਼ਹਿਜ਼ਾਦਿਆਂ ਦਾ ਹੈ
ਮਾਤਾ ਸਾਹਿਬ ਕੌਰ ਜੀ ਦੇ, ਰੁਤਵਿਆਂ ਨਿਵਾਜ਼ਿਆਂ ਦਾ ਹੈ
ਨੌਵੇਂ ਨਾਨਕ ਤੇਗ਼ ਬਹਾਦਰ ਨੂੰ, ਫ਼ਤਹਿ ਹਾਂ ਗਜ਼ਾ ਤੁਰਦੇ
ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ————- ———-
ਨੂਰ ਚਿਹਰੇ ਤੇ ਇਲਾਹੀ, ਕਲਗੀਧਰ ਗੁਰੂ ਸਾਡਾ ਵਾਲੀ
ਵਾਰਾਂ ਲਿਖਦੈ ਸਿੰਘਾਂ ਦੀਆਂ, “ਰੇਤਗੜੵ” ਦਾ ਹੀ ” ਬਾਲੀ”
ਭੂਤਰੇ ਹਾਥੀਆਂ ਦੇ ਨਾਲ਼, ਦੋ ਹੱਥ ਕਰਾਰੇ ਕਰਾ ਤੁਰਦੇ
ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ————–‘
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly