(ਸਮਾਜ ਵੀਕਲੀ)
ਖਰੀਦਾਂ ਹਰ ਕਿਸੇ ਦੀ ਮਜਬੂਰੀ
ਨਾਲ਼ ਚਲਾਵਾਂ ਮਿੱਠੀ ਛੁਰੀ
ਨਾਹੀ ਵੱਟਣ ਦੇਵਾਂ ਘੂਰੀ
ਹਰ ਮਿਲਦਾ ਆਕੇ ਭੱਜ
ਤਾਹੀਂਉ ਆਖਣ ਲੋਕੀਂ ਠੱਗ
ਜਾਨ ਵੀ ਛਿੱੜਕੇ ਚਾਹੇ ਕਿੰਨੀ
ਫ਼ਿਰ ਵੀ ਮੇਰਾ ਨਹੀਂ ਯਕੀਨੀ
ਗੱਲ ਵੀ ਕਰਾਂ ਨਾਲ਼ ਹਲੀਮੀ
ਕਰਾਂ ਮੈਂ ਤਰ੍ਹਾਂ ਤਰ੍ਹਾਂ ਦੇ ਪੱਜ
ਤਾਹੀਂਉ ਆਖਣ ਲੋਕੀਂ ਠੱਗ
ਬਣਨਾ ਦੂਸਰਿਆਂ ਵਿੱਚ ਹੀਰੋ
ਤਾਹੀਂਉ ਕਰਾਂ ਹੋਰਾਂ ਨੂੰ ਜ਼ੀਰੋ
ਗੱਲ ਬਨਾਵਾ ਹੱਟ ਲਕੀਰੋ
ਕਰੇਂਦਾ ਸਿਫ਼ਤਾ ਫ਼ਿਰ ਵੀ ਜੱਗ
ਤਾਹੀਂਉ ਆਖਣ ਲੋਕੀਂ ਠੱਗ
ਦੁਨੀਆਂ ਲੁੱਟਣਾ ਮੇਰਾ ਕੰਮ
ਚਾਹੇ ਲਾਹਾਂ ਕਿਸੇ ਦਾ ਚੰਮ
ਜਿਸਨੂੰ ਸੁੱਟਾਂ ਗਿਰੇ ਧੜਮ
ਪਲ਼ ਛਿੱਨ ਜਾਂਦਾ ਪਿੱਛੇ ਲੱਗ
ਤਾਹੀਂਉ ਆਖਣ ਲੋਕੀਂ ਠੱਗ
ਪਹਿਰਾਵਾ ਪਾਵਾਂ ਬਗਲਿਆਂ ਵਰਗਾ
ਹਰ ਕੋਈ ਮੇਰੀਆਂ ਮਿਨਤਾਂ ਕਰਦਾ
ਪੈਸਾ ਨਿੱਤ ਮੇਰੇ ਉੱਤੇ ਵਰਦਾ
ਮੇਰੇ ਵੱਲ ਦੇਖ਼ ਕੇ ਭੁੱਲ੍ਹੇ ਰੱਬ
ਤਾਹੀਂਉ ਆਖਣ ਲੋਕੀਂ ਠੱਗ
ਸਲਾਮੀ ਦਿੰਦੇ ਸੂਰਜ ਚੜ੍ਹਦੇ
ਨਿੱਤ ਮੇਰੇ ਹੀ ਬੂਹੇ ਖੜਦੇ
ਪਾਵਾਂ ਹਰ ਇੱਕ ਝੂਠ ਤੇ ਪੜਦੇ
ਪਿੱਛੇ ਜਾਂਦਾ ਬੱਲੀ ਦੇ ਜੀਓ ਬੱਗ
ਤਾਹੀਂਉ ਆਖਣ ਲੋਕੀਂ ਠੱਗ
ਬੱਲੀ ਈਲਵਾਲ