ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਥਾਣਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਬਡੇਸਰੋਂ ਵਿਖੇ ਸ਼ਾਮ ਛੇ ਵਜੇ ਦੇ ਕਰੀਬ ਇੱਕ ਅਣਪਛਾਤੇ ਪ੍ਰਵਾਸੀ ਵਿਅਕਤੀ ਵਲੋਂ ਤਿੰਨ ਸਾਲ ਦੀ ਛੋਟੀ ਬੱਚੀ ਭਵਨੂਰ ਨੂੰ ਚੁੱਕ ਕੇ ਭੱਜਣ ਲੱਗਿਆ ਕਿ ਉਸ ਨੂੰ ਇੱਕ ਔਰਤ ਨੇ ਆਪਣੇ ਘਰ ਦੀ ਛੱਤ ਤੋਂ ਦੇਖ ਲਿਆ l ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਹ ਬੱਚੀ ਨੂੰ ਛੱਡ ਕੇ ਭੱਜ ਵਿਚ ਕਾਮਜਾਬ ਰਿਹਾ l ਰਾਤ ਦਾ ਸਮਾਂ ਹੋਣ ਕਰਕੇ ਉਸ ਪ੍ਰਵਾਸੀ ਦਾ ਪਤਾ ਨਹੀਂ ਲੱਗ ਸਕਿਆ ਲਈ ਗੱਲਬਾਤ ਕਰਦਿਆਂ ਬੱਚੀ ਦੀ ਮਾਤਾ ਜੀਤਾਂ ਰਾਣੀ ਨੇ ਦੱਸਿਆ ਕਿ ਬੱਚੀ ਘਰ ਤੋਂ ਬਾਹਰ ਗਈ ਹੀ ਸੀ ਕਿ ਜਦੋਂ ਜਾ ਕੇ ਦੇਖਿਆ ਤਾਂ ਉੱਥੇ ਬੱਚੀ ਨਹੀਂ ਸੀ ਕੁੱਝ ਦੇਰ ਬਾਅਦ ਹੀ ਬੱਚੀ ਮਿਲ ਗਈ l ਲੋਕਾਂ ਵਲੋਂ ਭਾਲ ਕਰਨ ਉਪਰੰਤ ਥੋੜੀ ਦੇਰ ਬਾਅਦ ਉਸ ਅਣਪਛਾਤਾਂ ਪ੍ਰਵਾਸੀ ਵਿਅਕਤੀ ਨੂੰ ਸਤਨੌਰ ਅੱਡੇ ਇੱਕ ਦੁਕਾਨ ਤੇ ਬੈਠਿਆ ਦੇਖਿਆ ਫਿਰ ਲੋਕਾਂ ਵਲੋਂ ਉਸ ਨੂੰ ਕਾਬੂ ਕੀਤੀ l ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj