ਸਟਾਕਹੋਮ (ਸਮਾਜ ਵੀਕਲੀ): ਅਮਰੀਕਾ ਆਧਾਰਿਤ ਤਿੰਨ ਅਰਥਸ਼ਾਸਤਰੀਆਂ ਨੂੰ ਘੱਟੋ ਘੱਟ ਉਜਰਤ, ਪਰਵਾਸ ਅਤੇ ਸਿੱਖਿਆ ਦੇ ਕਿਰਤ ਮੰਡੀ ’ਤੇ ਅਸਰ ਅਤੇ ਅਜਿਹੇ ਹੋਰ ਅਧਿਐਨਾਂ ਤੋਂ ਨਿਕਲਣ ਵਾਲੇ ਸਿੱਟਿਆਂ ਦਾ ਵਿਗਿਆਨਕ ਆਧਾਰ ਤਿਆਰ ਕਰਨ ਲਈ ਅਰਥਸ਼ਾਸਤਰ ਦੇ 2021 ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਨੋਬੇਲ ਪੁਰਸਕਾਰ ਬਰਕਲੇ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਜੋਸ਼ੁਆ ਐਂਗਰਿਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਹਾਲੈਂਡ ’ਚ ਜਨਮੇ ਗੁਇਡੋ ਇੰਬੇਨਸ ਨੂੰ ਦਿੱਤਾ ਜਾਵੇਗਾ। ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ’ਚ ਅਨੁਭਵ ਦੇ ਕੰਮ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਹੈ। ਕੈਨੇਡਾ ’ਚ ਜਨਮੇ ਡੇਵਿਡ ਕਾਰਡ ਨੂੰ ਪੁਰਸਕਾਰ ਦੀ ਅੱਧੀ ਰਕਮ ਮਿਲੇਗੀ ਜਦਕਿ ਐਂਗਰਿਸਟ ਅਤੇ ਗੁਇਡੋ ਬਾਕੀ ਦੀ ਰਕਮ ਦੇ ਅੱਧੋ-ਅੱਧ ਹਿੱਸੇਦਾਰ ਹੋਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly