HOME ਬਾਬਾ ਲੀਡਰ ਸਿੰਘ ਜੀ ਸੈਫਲਾਾਬਾਦ ਵੱਲੋਂ ਅਧਿਆਪਕ ਦਲ ਪੰਜਾਬ ਦਾ ਸਲਾਨਾ ਕੈਲੰਡਰ...

ਬਾਬਾ ਲੀਡਰ ਸਿੰਘ ਜੀ ਸੈਫਲਾਾਬਾਦ ਵੱਲੋਂ ਅਧਿਆਪਕ ਦਲ ਪੰਜਾਬ ਦਾ ਸਲਾਨਾ ਕੈਲੰਡਰ ਲੋਕ ਅਰਪਿਤ

ਅਧਿਆਪਕ ਦਲ ਪੰਜਾਬ ਦੁਆਰਾ ਅਧਿਆਪਕ ਵਰਗ ਦੇ ਹੱਕਾਂ ਅਤੇ ਹਿੱਤਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਕੀਤੀ ਸ਼ਲਾਘਾ

ਅਧਿਆਪਕ ਵਰਗ ਨੂੰ ਨਵੇਂ ਸਾਲ ਦੀ ਦਿੱਤੀ ਮੁਬਾਰਕਬਾਦ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦਾ ਸਲਾਨਾ ਕੈਲੰਡਰ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਗੁਰਪੁਰਬ ਸਮਰਪਿਤ ਕੀਤਾ ਗਿਆ ਹੈ। ਅੱਜ ਉਸ ਕੈਲੰਡਰ ਨੂੰ ਲੋਕ ਅਰਪਿਤ ਕਰਨ ਦੀ ਰਸਮ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਟਾਹਲੀ ਸਾਹਿਬ ਬਲੇਰਖਾਨਪੁਰ ਵਾਲਿਆਂ ਵੱਲੋਂ ਆਪਣੇ ਕਰ ਕਰਮਾਂ ਨਾਲ ਕੀਤੀ ਗਈ। ਇਸ ਮੌਕੇ ਬੋਲਦਿਆਂ ਉਹਨਾਂ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੇ ਹੱਕਾਂ ਤੇ ਅਧਿਕਾਰਾਂ ਲਈ ਅਧਿਆਪਕ ਦਲ ਪੰਜਾਬ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਧਿਆਪਕ ਦਲ ਪੰਜਾਬ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ ਨਾਲ ਅਧਿਆਪਕ ਵਰਗ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਹੱਲ ਲਈ ਸਾਰਥਕ ਯਤਨ ਜਾਰੀ ਰਹਿਣਗੇ ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ,ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਸੂਬਾਈ ਆਗੂ ਭਜਨ ਸਿੰਘ ਮਾਨ ਦੀ ਅਗਵਾਈ ਵਿੱਚ ਹੋਏ ਸੰਖੇਪ  ਸਮਾਗਮ ਵਿੱਚ ਬਾਬਾ ਲੀਡਰ ਸਿੰਘ ਜੀ ਨੇ ਸਮੁੱਚੀ ਮਾਨਵਤਾ ਤੇ ਜਥੇਬੰਦੀ ਚੜਦੀ ਕਲਾ ਦੀ ਅਰਦਾਸ  ਕੀਤੀ ਤੇ ਆਪਣੇ ਹੱਕ ਤੇ ਸੱਚ ਦੀ ਲੜਾਈ ਲੜਦੇ ਰਹਿਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਆਗੂਆਂ ਨੇ ਬਾਬਾ ਲੀਡਰ ਸਿੰਘ ਜੀ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਬਾਬਾ ਲੀਡਰ ਸਿੰਘ ਜੀ ਨੇ ਵੀ ਸਮੁੱਚੇ ਦਲ ਦੇ ਮੈਂਬਰਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸੂਬਾ ਕਾਰਜਕਾਰੀ ਕਨਵੀਨਰ ਸਤਨਾਮ ਸਿੰਘ ਰੰਧਾਵਾ , ਲੈਕਚਰਾਰ ਰਜੇਸ਼ ਸ ਜੋਲੀ,ਵਰਿੰਦਰ ਕੰਬੋਜ , ਰਮੇਸ਼ ਕੁਮਾਰ ਭੇਟ, ਹਰਦੇਵ ਸਿੰਘ ਖਾਨੋਵਾਲ , ਵੱਸਣਦੀਪ ਸਿੰਘ ਜੱਜ, ਸੁਖਜਿੰਦਰ ਸਿੰਘ ਢੋਲਣ, ਰਾਜਨਜੋਤ ਸਿੰਘ ਖਹਿਰਾ, ਅਮਰਜੀਤ ਕਾਲਾ ਸੰਘਿਆ, ਮਨੂੰ ਕੁਮਾਰ ਪਰਾਸ਼ਰ, ਸ਼ੁਭਦਰਸ਼ਨ ਨਰਾਇਣ ਆਨੰਦ , ਅਮਰੀਕ ਸਿੰਘ ਰੰਧਾਵਾ, ਅਜੈ ਕੁਮਾਰ ਸਿੰਗਲਾ, ਇੰਦਰਜੀਤ ਸਿੰਘ ਖਹਿਰਾ, ਸੁਖਦੀਪ ਸਿੰਘ, ਗੁਰਮੀਤ ਸਿੰਘ ਖਾਲਸਾ ,ਲੈਕਚਰਾਰ ਵਨੀਸ਼ ਸ਼ਰਮਾ ਤੇ ਰੋਸ਼ਨ ਲਾਲ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤਿੰਨ ਅਣਪਛਾਤੇ ਲੁਟੇਰੇ ਦਾਤਰ ਦੀ ਨੋਕ ‘ਤੇ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਨਾਲ ਧੱਕਾਮੁੱਕੀ ਕਰਕੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਕ ਫ਼ਰਾਰ
Next articleਸੜਕ ਸੁਰੱਖਿਆ ਮਹੀਨਾ 2026