ਕਾਬੁਲ (ਸਮਾਜ ਵੀਕਲੀ) : ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਈਦ-ਉਲ-ਅਜ਼ਹਾ ਮੌਕੇ ਭਾਸ਼ਨ ਦੇਣ ਤੋਂ ਥੋੜ੍ਹੀ ਦੇਰ ਪਹਿਲਾਂ ਅੱਜ ਰਾਸ਼ਟਰਪਤੀ ਭਵਨ ਨੇੜੇ ਘੱਟ ਤੋਂ ਘੱਟ ਤਿੰਨ ਰਾਕੇਟ ਦਾਗੇ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਰਾਕੇਟ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਾਕੇਟ ਸਖਤ ਸੁਰੱਖਿਆ ਵਾਲੇ ਰਾਸ਼ਟਰਪਤੀ ਭਵਨ ਦੇ ਬਾਹਰ ਡਿੱਗੇ। ਹਾਲੇ ਤੱਕ ਕਿਸੇ ਨੇ ਹਮਲੇ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਲੱਗਦਾ ਹੈ ਕਿ ਹਮਲਾ ਨੁਕਸਾਨ ਪਹੁੰਚਾਉਣ ਦੀ ਬਜਾਏ ਡਰਾਉਣ ਲਈ ਸੀ। ਰਾਸ਼ਟਰਪਤੀ ਭਵਨ ਗਰੀਨ ਜ਼ੋਨ ਵਿੱਚ ਹੈ, ਜੋ ਵਿਸ਼ਾਲ ਸੀਮਿੰਟ ਦੀਆਂ ਕੰਧਾਂ ਤੇ ਕੰਡੇਦਾਰ ਤਾਰਾਂ ਨਾਲ ਘਿਰਿਆ ਹੋਇਆ ਹੈ। ਉਸ ਦੇ ਨੇੜੇ ਦੀਆਂ ਸਾਰੀਆਂ ਸੜਕਾਂ ਕਾਫੀ ਸਮੇਂ ਤੋਂ ਬੰਦ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly