ਰੁਦਰਪੁਰ (ਸਮਾਜ ਵੀਕਲੀ):ਉੱਤਰਾਖਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ’ਚ ਮੁਕਾਬਲੇ ਤੋਂ ਬਾਅਦ ਪੰਜਾਬ ਨਾਲ ਸਬੰਧਤ ਤਿੰਨ ਗੈਂਗਸਟਰ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੰਜਾਬ ਪੁਲੀਸ ਤੇ ਊਧਮ ਸਿੰਘ ਨਗਰ ਸਪੈਸ਼ਲ ਟਾਕਸ ਫੋਰਸ ਵੱਲੋਂ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਗਈ ਸੀ। ਐੱਸਟੀਐੱਫ ਦੀ ਇੰਚਾਰਜ ਪੂਰਨਿਮਾ ਗਰਗ ਨੇ ਕਿਹਾ ਕਿ ਇਹ ਸਾਂਝੀ ਟੀਮ ਜਦੋਂ ਕਾਸ਼ੀਪੁਰ ਨੇੜੇ ਗੁਲਜ਼ਾਰਪੁਰ ਵਿਚਲੇ ਫਾਰਮ ਹਾਊਸ ਪੁੱਜੀ ਤਾਂ ਗੈਂਗਸਟਰਾਂ ਨੇ ਟੀਮ ’ਤੇ ਗੋਲੀ ਚਲਾ ਦਿੱਤੀ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ‘
ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਦੋਵਾਂ ਧਿਰਾਂ ਦਾ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ ਤੇ ਮੌਕੇ ਤੋਂ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਭੱਲਾ ਸ਼ਿਖੂ ਵਾਸੀ ਬਠਿੰਡਾ, ਫਤਿਹ ਸਿੰਘ ਉਰਫ਼ ਯੁਵਰਾਜ ਵਾਸੀ ਫਤਿਹਪੁਰ, ਅਮਨਦੀਪ ਸਿੰਘ ਅਤੇ ਫਾਰਮਹਾਊਸ ਦੇ ਮਾਲਕ ਜਗਵੰਤ ਸਿੰਘ ਵਜੋਂ ਹੋਈ ਹੈ। ਪੂਰਨਿਮਾ ਗਰਗ ਨੇ ਕਿਹਾ ਕਿ ਇਹ ਗੈਂਗਸਟਰ ਕਈ ਗੰਭੀਰ ਅਪਰਾਧਿਕ ਕੇਸਾਂ ’ਚ ਲੋੜੀਂਦੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly