ਫਰੀਦਾਬਾਦ ’ਚ ਮਾਂ-ਧੀ ਸਣੇ ਤਿੰਨ ਵਿਅਕਤੀਆਂ ਦੀ ਚਾਕੂ ਤੇ ਗੋਲੀਆਂ ਮਾਰ ਕੇ ਹੱਤਿਆ

ਫਰੀਦਾਬਾਦ (ਸਮਾਜ ਵੀਕਲੀ):  ਫਰੀਦਾਬਾਦ ਵਿੱਚ ਦੋ ਔਰਤਾਂ ਸਣੇ ਤਿੰਨ ਵਿਅਕਤੀਆਂ ਦੀ ਚਾਕੂ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਬੀਤੀ ਰਾਤ ਥਾਣਾ ਧੌਜ ਅਧੀਨ ਨਯਾਗਾਓਂ ਗਠੜਾ ਮੁਹੱਬਤਾਬਾਦ ਦੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।ਪੁਲੀਸ ਬੁਲਾਰੇ ਨੇ ਦੱਸਿਆ ਕਿ ਗਗਨ ਨਾਂ ਦਾ ਨੌਜਵਾਨ ਆਪਣੀ ਮਾਂ ਸੁਮਨ ਅਤੇ ਭੈਣ ਆਇਸ਼ਾ ਨਾਲ ਪਿੰਡ ਵਿੱਚ ਰਹਿੰਦਾ ਸੀ। ਗਗਨ ਦਾ ਦੋਸਤ ਰਾਜਨ ਬੀਤੀ ਰਾਤ ਉਸ ਨੂੰ ਮਿਲਣ ਆਇਆ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਸੁਮਨ ਅਤੇ ਆਇਸ਼ਾ ਘਰ ਦੇ ਹੇਠਲੇ ਹਿੱਸੇ ਵਿੱਚ ਸੁੱਤੇ, ਜਦੋਂ ਕਿ ਰਾਜਨ ਅਤੇ ਗਗਨ ਉੱਪਰਲੇ ਕਮਰੇ ਵਿੱਚ ਸਨ। ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ ਆਇਸ਼ਾ ਅਤੇ ਸੁਮਨ ਨੂੰ ਚਾਕੂਆਂ ਨਾਲ ਵਾਰ ਕਰਕੇ ਮਾਰ ਦਿੱਤਾ ਅਤੇ ਫਿਰ ਰਾਜਨ ਅਤੇ ਗਗਨ ਨੂੰ ਗੋਲੀ ਮਾਰ ਦਿੱਤੀ।ਪੁਲੀਸ ਨੇ ਦੱਸਿਆ ਕਿ ਰਾਜਨ, ਸੁਮਨ ਅਤੇ ਆਇਸ਼ਾ ਦੀ ਮੌਤ ਹੋ ਚੁੱਕੀ ਹੈ, ਜਦ ਕਿ ਗਗਨ ਹਸਪਤਾਲ ਵਿੱਚ ਦਾਖਲ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਗਾ: ਫੈਕਟਰੀ ’ਚੋਂ ਮਜ਼ਦੂਰੀ ਕਰਕੇ ਪਰਤ ਰਹੀ ਔਰਤ ਨਾਲ ਸਮੂਹਿਕ ਜਬਰ ਜਨਾਹ
Next articleਘੁੰਮ ਚਰਖੜਿਆ ਘੁੰਮ….!